ਅੱਜ ਦੇ ਸਮੇਂ 'ਚ ਗਲਤ ਜੀਵਨਸ਼ੈਲੀ ਕਰਕੇ ਝੜਦੇ ਵਾਲਾਂ ਦੀ ਸਮੱਸਿਆ ਆਮ ਹੋ ਗਈ ਹੈ। ਇਸ ਸਮੱਸਿਆ ਨੂੰ ਕੰਟਰੋਲ ਕਰਨ ਲਈ ਲੋਕ ਕਈ ਕੋਸ਼ਿਸ਼ਾਂ ਕਰਦੇ ਹਨ ਪਰ ਫਿਰ ਵੀ ਕੋਈ ਫਰਕ ਨਜ਼ਰ ਨਹੀਂ ਆਉਦਾ ਹੈ। ਝੜਦੇ ਵਾਲਾਂ ਨੂੰ ਰੋਕਣ ਲਈ ਲੋਕ ਕਈ ਤਰ੍ਹਾਂ ਦੇ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ ਪਰ ਇਨ੍ਹਾਂ ਪ੍ਰੋਡਕਟਸ ਨਾਲ ਵਾਲਾਂ ਦੇ ਹੋਰ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। ਜੇਕਰ ਤੁਸੀਂ ਝੜਦੇ ਵਾਲਾਂ ਤੋਂ ਛੁਟਕਾਰਾ ਅਤੇ ਮਜ਼ਬੂਤ ਵਾਲ ਪਾਉਣਾ ਚਾਹੁੰਦੇ ਹੋ ਤਾਂ ਕੁਝ ਸੂਪਰਫੂਡ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ।
ਡਾ: ਚੈਤਾਲੀ ਰਾਠੌੜ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਮਜ਼ਬੂਤ ਵਾਲ ਪਾਉਣ ਅਤੇ ਝੜਦੇ ਵਾਲਾਂ ਨੂੰ ਰੋਕਣ ਲਈ ਕੁਝ ਸੂਪਰਫੂਡ ਖਾਣ ਦੀ ਸਲਾਹ ਦਿੱਤੀ ਹੈ।
ਮਜ਼ਬੂਤ ਵਾਲ ਪਾਉਣ ਲਈ ਸੂਪਰਫੂਡ
- ਅਖਰੋਟ: ਅਖਰੋਟ ਸਰੀਰਕ ਤਾਕਤ ਨੂੰ ਬਿਹਤਰ ਬਣਾਉਦਾ ਹੈ। ਇਸ ਤੋਂ ਇਲਾਵਾ, ਅਖਰੋਟ ਵਾਲਾਂ ਨੂੰ ਝੜਨ ਤੋਂ ਵੀ ਰੋਕਦਾ ਹੈ। ਇਸ ਲਈ ਤੁਸੀਂ ਅਖਰੋਟ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
- ਪਿਸਤਾ: ਇਸ ਹਰੀ ਅਤੇ ਮਿੱਠੀ ਗਿਰੀ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਐਂਟੀਆਕਸੀਡੈਂਟ ਅਤੇ ਕੈਰੋਟੀਨੋਇਡ ਪਾਏ ਜਾਂਦੇ ਹਨ, ਜੋ ਚਮੜੀ ਅਤੇ ਵਾਲਾਂ ਦੀ ਸਿਹਤ ਵਿੱਚ ਮਦਦ ਕਰਦੇ ਹਨ।
- ਕਾਲੇ ਛੋਲੇ: ਵਾਲਾਂ ਅਤੇ ਮਾਸਪੇਸ਼ੀਆਂ ਦੀ ਸ਼ਕਤੀ ਨੂੰ ਮਜ਼ਬੂਤ ਬਣਾਉਣ ਲਈ ਪ੍ਰੋਟੀਨ ਦੀ ਉੱਚ ਮਾਤਰਾ ਜ਼ਰੂਰੀ ਹੁੰਦੀ ਹੈ। ਇਸ ਲਈ ਕਾਲੇ ਛੋਲੇ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ। ਕਾਲੇ ਛੋਲਿਆ 'ਚ ਪ੍ਰੋਟੀਨ ਦੀ ਉੱਚ ਮਾਤਰਾ ਹੁੰਦੀ ਹੈ।
- ਖਜੂਰ: ਖਜੂਰ ਆਇਰਨ ਨਾਲ ਭਰਪੂਰ ਹੁੰਦੀ ਹੈ। ਇਹ ਪੋਸ਼ਣ 'ਚ ਸੁਧਾਰ ਕਰਦੀ ਹੈ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੀ ਹੈ।
- ਸੰਤਰੇ: ਸੰਤਰੇ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ। ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਤੁਹਾਨੂੰ ਸੰਤਰੇ ਨੂੰ ਖੁਰਾਕ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
- ਆਂਵਲਾ: ਆਂਵਲੇ ਨੂੰ ਵੀ ਵਾਲਾਂ ਦੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਆਂਵਲਾ ਪਾਊਡਰ ਨੂੰ ਸ਼ਹਿਦ ਦੇ ਨਾਲ ਮਿਲਾ ਕੇ ਇਸਤੇਮਾਲ ਕਰ ਸਕਦੇ ਹੋ।
- ਅੰਜੀਰ: ਅੰਜੀਰ ਇੱਕ ਜਾਣਿਆ-ਪਛਾਣਿਆ ਪੌਸ਼ਟਿਕ ਫਲ ਹੈ, ਜਿਸਦੇ ਬਹੁਤ ਸਾਰੇ ਸਿਹਤ ਲਾਭ ਹਨ। ਬਿਹਤਰ ਨਤੀਜੇ ਹਾਸਿਲ ਕਰਨ ਲਈ 1-2 ਭਿੱਜੇ ਹੋਏ ਅੰਜੀਰ ਖਾਓ। ਇਸ ਨਾਲ ਵਾਲਾਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਮਿਲੇਗੀ।
- ਮੋਰਿੰਗਾ: ਮੋਰਿੰਗਾ ਡਰੱਮਸਟਿਕ ਸਭ ਤੋਂ ਵਧੀਆ ਆਇਰਨ ਫੂਡ ਸਪਲੀਮੈਂਟ ਹੈ। ਇਸਨੂੰ ਗੋਲੀਆਂ ਦੇ ਰੂਪ ਵਿੱਚ ਲੈਣ ਤੋਂ ਬਚਣ ਲਈ ਤੁਸੀਂ ਭੋਜਨ ਦੇ ਰੂਪ 'ਚ ਖਾ ਸਕਦੇ ਹੋ।
- ਨਾਰੀਅਲ: ਨਾਰੀਅਲ ਵਾਲਾਂ ਅਤੇ ਹੱਡੀਆਂ ਦੀ ਸਿਹਤ ਲਈ ਸਭ ਤੋਂ ਵਧੀਆ ਸੁਪਰਫੂਡ ਵਿੱਚੋਂ ਇੱਕ ਹੈ। ਇਸ ਲਈ ਤੁਸੀਂ ਨਾਰੀਅਲ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
- ਤਿਲ ਦੇ ਬੀਜ: ਤੁਸੀਂ ਮਜ਼ਬੂਤ ਵਾਲ ਪਾਉਣ ਲਈ ਤਿਲ ਦੇ ਬੀਜਾਂ ਤੋਂ ਬਣਿਆ ਤੇਲ ਵਾਲਾਂ 'ਤੇ ਲਗਾ ਸਕਦੇ ਹੋ ਅਤੇ 1 ਚਮਚ ਤਿਲ ਦੇ ਬੀਜਾਂ ਨੂੰ ਚਬਾ ਵੀ ਸਕਦੇ ਹੋ।
ਇਹ ਵੀ ਪੜ੍ਹੋ:-