ਕੋਲਕਾਤਾ: ਪੱਛਮੀ ਬੰਗਾਲ ਦਾ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲੇ ਦੇ ਕਮਰਹਾਟੀ 'ਚ ਇਸ ਸਰਕਾਰੀ ਮੈਡੀਕਲ ਕਾਲਜ ਦੀ 20 ਸਾਲਾ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ 'ਚ ਉਸ ਦੇ ਕਮਰੇ 'ਚ ਲਾਸ਼ ਮਿਲੀ ਹੈ। ਲੜਕੀ ਐਮਬੀਬੀਐਸ ਦੂਜੇ ਸਾਲ ਦੀ ਵਿਦਿਆਰਥਣ ਸੀ।
ਆਪਣੇ ਕਮਰੇ ਵਿੱਚ ਇਕੱਲੀ ਸੀ ਵਿਦਿਆਰਥਣ
ਜਾਣਕਾਰੀ ਅਨੁਸਾਰ ਵੀਰਵਾਰ ਰਾਤ ਉਹ ਈਐਸਆਈ ਕੁਆਰਟਰ ਸਥਿਤ ਆਪਣੇ ਕਮਰੇ ਵਿੱਚ ਇਕੱਲੀ ਸੀ। ਉਸ ਦੇ ਪਿਤਾ ਇੱਕ ਬੈਂਕ ਵਿੱਚ ਕੰਮ ਕਰਦੇ ਹਨ ਅਤੇ ਮੁੰਬਈ ਵਿੱਚ ਤਾਇਨਾਤ ਹਨ। ਮ੍ਰਿਤਕ ਵਿਦਿਆਰਥਣ ਦੀ ਮਾਂ ਵੀ ਪੇਸ਼ੇ ਤੋਂ ਸਥਾਨਕ ਹਸਪਤਾਲ ਵਿੱਚ ਡਾਕਟਰ ਹੈ ਅਤੇ ਉਹ ਆਪਣੀ ਧੀ ਨਾਲ ਉਸੇ ਕੁਆਰਟਰ ਵਿੱਚ ਰਹਿੰਦੇ ਸਨ, ਪਰ ਘਟਨਾ ਵਾਲੀ ਰਾਤ ਵਿਦਿਆਰਥਣ ਘਰ 'ਚ ਇਕੱਲੀ ਸੀ। ਘਟਨਾ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਨੂੰ ਫੋਨ ਕੀਤਾ ਸੀ, ਪਰ ਕਿਸੇ ਕਾਰਨ ਮਾਂ ਨੇ ਫ਼ੋਨ ਦਾ ਜਵਾਬ ਨਹੀਂ ਦਿੱਤਾ।
ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ
ਇਸ ਤੋਂ ਬਾਅਦ ਜਦੋਂ ਘਰ ਵਾਪਿਸ ਪਰਤੇ ਤਾਂ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ, ਪਰ ਕੋਈ ਜਵਾਬ ਨਹੀਂ ਆਇਆ। ਇਸ ਤੋਂ ਬਾਅਦ ਆਖ਼ਰਕਾਰ ਉਨ੍ਹਾਂ ਨੇ ਗੁਆਂਢੀਆਂ ਦੀ ਮਦਦ ਨਾਲ ਕਮਰੇ ਦਾ ਦਰਵਾਜ਼ਾ ਤੋੜਿਆ ਅਤੇ ਦੇਖਿਆ ਕਿ ਬੇਟੀ ਦੀ ਲਾਸ਼ ਲਟਕ ਰਹੀ ਸੀ। ਲੋਕ ਤੁਰੰਤ ਵਿਦਿਆਰਥਣ ਨੂੰ ਈਐਸਆਈ ਹਸਪਤਾਲ ਦੇ ਐਮਰਜੈਂਸੀ ਕਮਰੇ ਵਿੱਚ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਿਲਹਾਲ ਮ੍ਰਿਤਕ ਦੇ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ, ਪਰ ਕਮਰਹਾਟੀ ਥਾਣੇ ਵਿੱਚ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਲਾਸ਼ ਨੂੰ ਸੁਗਰ ਦੱਤਾ ਕਾਲਜ ਆਫ਼ ਮੈਡੀਸਨ ਅਤੇ ਹਸਪਤਾਲ ਭੇਜ ਦਿੱਤਾ ਗਿਆ। ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
- ਦਿੱਲੀ 'ਚ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ, ਜਾਣੋ ਚੋਣ ਪ੍ਰਚਾਰ ਲਈ ਅੱਜ ਆਪ-ਭਾਜਪਾ-ਕਾਂਗਰਸ ਦੀ ਕੀ ਤਿਆਰੀ?
- ਕੋਲਕਾਤਾ 'ਚ ਮਹਿਲਾ ਡਾਕਟਰ ਨਾਲ ਬਲਾਤਕਾਰ ਤੇ ਹੱਤਿਆ ਮਾਮਲੇ 'ਚ ਸੰਜੇ ਰਾਏ ਦੋਸ਼ੀ ਕਰਾਰ, 20 ਜਨਵਰੀ ਨੂੰ ਸੁਣਾਈ ਜਾਵੇਗੀ ਸਜ਼ਾ
- ਆਰਜੀ-ਕਰ ਟ੍ਰੇਨੀ ਡਾਕਟਰ ਰੇਪ-ਕਤਲ ਕੇਸ: ਦੁਪਹਿਰ ਤੱਕ ਹੋਵੇਗਾ ਦੋਸ਼ੀ ਸੰਜੇ ਰਾਏ ਲਈ ਸਜ਼ਾ ਦਾ ਐਲਾਨ, ਜਾਣੋ ਕੀ ਬੋਲਿਆ ਪੀੜਤ ਪਰਿਵਾਰ
ਮੀਡੀਆ ਤੋਂ ਪਰਿਵਾਰ ਨੇ ਬਣਾਈ ਦੂਰੀ
ਮ੍ਰਿਤਕ ਵਿਦਿਆਰਥਣ ਦੇ ਮਾਪਿਆਂ ਨੇ ਵੀ ਆਪਣੀ ਧੀ ਦੀ ਗੈਰ-ਕੁਦਰਤੀ ਮੌਤ ਬਾਰੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਇਸ ਸਬੰਧੀ ਉਸ ਨੇ ਹੱਥ ਜੋੜ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਅਧਿਕਾਰਤ ਤੌਰ 'ਤੇ ਕਮਰਹਾਟੀ ਪੁਲਸ ਜਾਂ ਬੈਰਕਪੁਰ ਪੁਲਿਸ ਕਮਿਸ਼ਨਰੇਟ ਨੇ ਇਸ ਮਾਮਲੇ 'ਤੇ ਕੁਝ ਨਹੀਂ ਕਿਹਾ ਹੈ।