ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 2025 ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੈ। ਜਿੱਥੇ, ਪਾਰਟੀਆਂ ਦੇ ਸਟਾਰ ਪ੍ਰਚਾਰਕ ਲੋਕਾਂ ਨੂੰ ਜਿਤਾਉਣ ਲਈ ਵੱਖ-ਵੱਖ ਥਾਵਾਂ 'ਤੇ ਜਨਤਕ ਮੀਟਿੰਗਾਂ ਕਰਨ 'ਚ ਲੱਗੇ ਹੋਏ ਹਨ, ਉਥੇ ਹੀ ਆਗੂਆਂ 'ਤੇ ਇਲਜ਼ਾਮ ਤੇ ਇਲਜ਼ਾਮਾਂ ਉੱਤੇ ਪਲਟਵਾਰ ਦਾ ਸਿਲਸਿਲਾ ਵੀ ਜਾਰੀ ਹੈ। ਸੋਮਵਾਰ ਯਾਨੀ ਅੱਜ ਦਿੱਲੀ 'ਚ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਚੋਣ ਪ੍ਰਚਾਰ ਸ਼ਾਮ 5 ਵਜੇ ਸਮਾਪਤ ਹੋਵੇਗਾ। ਇਸ ਵਾਰ ਦਿੱਲੀ ਤੋਂ 699 ਉਮੀਦਵਾਰਾਂ ਨੇ ਚੋਣ ਲੜੀ ਹੈ। 5 ਫ਼ਰਵਰੀ ਨੂੰ ਵੋਟਾਂ ਪੈਣਗੀਆਂ, ਜਦਕਿ 8 ਫਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਅੱਜ ਕੌਣ-ਕੌਣ, ਕਿੱਥੇ ਕਰੇਗਾ ਰੈਲੀ ?
- ਸੋਮਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦਿੱਲੀ ਦੇ ਕਸਤੂਰਬਾ ਨਗਰ ਵਿਧਾਨ ਸਭਾ ਦੇ ਕੋਟਲਾ ਮੁਬਾਰਕਪੁਰ 'ਚ ਰੋਡ ਸ਼ੋਅ ਕਰੇਗੀ।
- ਆਮ ਆਦਮੀ ਪਾਰਟੀ ਦੀ ਤਰਫੋਂ ਅਰਵਿੰਦ ਕੇਜਰੀਵਾਲ ਛੱਤਰਪੁਰ ਵਿੱਚ ਜਨਸਭਾ ਅਤੇ ਕਾਲਕਾਜੀ ਵਿੱਚ ਰੋਡ ਸ਼ੋਅ ਕਰਨਗੇ।
- ਇਸ ਤੋਂ ਇਲਾਵਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਦਰਸ਼ ਨਗਰ, ਸ਼ਾਲੀਮਾਰ ਬਾਗ, ਸ਼ਕੂਰ ਬਸਤੀ ਅਤੇ ਵਜ਼ੀਰਪੁਰ ਵਿੱਚ ਰੋਡ ਸ਼ੋਅ ਕਰਨਗੇ।
- ਆਪ ਸਾਂਸਦ ਸੰਜੇ ਸਿੰਘ ਰਿਠਾਲਾ ਵਿੱਚ ਰੋਡ ਸ਼ੋਅ ਅਤੇ ਬਵਾਨਾ ਅਤੇ ਕਿਰਾੜੀ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ।
- ਭਾਜਪਾ ਕੈਂਪ ਤੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਛਤਰਪੁਰ ਅਤੇ ਮੋਤੀਨਗਰ ਵਿੱਚ ਰੋਡ ਸ਼ੋਅ ਕਰਨਗੇ।
- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਕਰੋਲ ਬਾਗ, ਪਟੇਲ ਨਗਰ (ਐਸਸੀ) ਅਤੇ ਸੰਗਮ ਵਿਹਾਰ ਵਿੱਚ ਰੋਡ ਸ਼ੋਅ ਕਰਨਗੇ।
- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਸੁਲਤਾਨਪੁਰ ਮਾਜਰਾ ਅਤੇ ਰਿਠਾਲਾ ਵਿੱਚ ਰੋਡ ਸ਼ੋਅ ਕਰਨਗੇ।
- ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਆਦਰਸ਼ ਨਗਰ, ਲਕਸ਼ਮੀ ਨਗਰ ਅਤੇ ਮਹਿਰੌਲੀ ਵਿੱਚ ਚੋਣ ਪ੍ਰਚਾਰ ਕਰਨਗੇ।
- ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਬਵਾਨਾ ਵਿੱਚ ਅਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਯਾਦ ਮੌਰਿਆ ਤਿਲਕ ਨਗਰ ਵਿੱਚ ਰੋਡ ਸ਼ੋਅ ਕਰਨਗੇ।
- ਲੋਕ ਸਭਾ ਮੈਂਬਰ ਅਨੁਰਾਗ ਠਾਕੁਰ ਤ੍ਰਿਨਗਰ, ਸੰਸਦ ਮੈਂਬਰ ਮਨੋਜ ਤਿਵਾੜੀ ਵਜ਼ੀਰਪੁਰ ਅਤੇ ਸ਼ਾਲੀਮਾਰ ਬਾਗ, ਸੰਸਦ ਮੈਂਬਰ ਰਵੀ ਕਿਸ਼ਨ ਬਦਰਪੁਰ, ਕ੍ਰਿਸ਼ਨਾਨਗਰ ਅਤੇ ਵਿਸ਼ਵਾਸ ਨਗਰ ਤੋਂ ਇਲਾਵਾ ਭਾਜਪਾ ਆਗੂ ਦਿਨੇਸ਼ ਲਾਲ ਯਾਦਵ (ਨਿਰਾਹੁਆ) ਕਿਰਾੜੀ ਵਿੱਚ ਰੋਡ ਸ਼ੋਅ ਕਰਨਗੇ।