ETV Bharat / state

ਜੰਡਿਆਲਾ ਗੁਰੂ 'ਚ ਪੈਟਰੋਲ ਪੰਪ ਤੋਂ ਦਿਨ ਦਿਹਾੜੇ ਲੁੱਟ, ਦੇਖੋ ਸੀਸੀਟੀਵੀ - DAYLIGHT LOOT IN JANDIALA

ਜੰਡਿਆਲਾ 'ਚ ਪੈਟਰੋਲ ਪੰਪ 'ਤੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ, ਦਿਨ ਦਿਹਾੜੇ ਲੁੱਟ ਦੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

Cash looted from petrol pump employee in broad daylight in Jandiala Guru, CCTV footage surfaced
ਪੈਟਰੋਲ ਪਵਾਉਣ ਆਏ ਨੌਜਵਾਨ ਨੇ ਦਿੱਤਾ ਵਾਰਦਾਤ ਨੂੰ ਅੰਜਾਮ (Etv Bharat)
author img

By ETV Bharat Punjabi Team

Published : Feb 9, 2025, 2:06 PM IST

ਅੰਮ੍ਰਿਤਸਰ: ਪੰਜਾਬ 'ਚ ਲੁੱਟ ਦੀਆਂ ਵਾਰਦਾਤਾਂ 'ਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ, ਜਿਥੇ ਪਿੰਡ ਭੰਗਵਾਂ ਦੇ ਇੱਕ ਪੈਟਰੋਲ ਪੰਪ 'ਤੇ ਪੈਟਰੋਲ ਪਵਾਉਣ ਆਇਆ ਨੌਜਵਾਨ ਪਿਸਤੌਲ ਦਿਖਾ ਪੰਪ ਦੇ ਕਰਿੰਦੇ ਤੋਂ ਹਜ਼ਾਰਾਂ ਰੁਪਏ ਦਾ ਕੈਸ਼ ਲੁੱਟ ਕੇ ਲੈ ਗਿਆ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ 'ਤੇ ਆਇਆ ਇੱਕ ਨੌਜਵਾਨ ਪੈਟਰੋਲ ਪਵਾਉਣ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋ ਗਿਆ।

ਜੰਡਿਆਲਾ ਗੁਰੂ 'ਚ ਪੈਟਰੋਲ ਪੰਪ ਤੋਂ ਦਿਨ ਦਿਹਾੜੇ ਲੁੱਟ (Etv Bharat)

ਪੈਟਰੋਲ ਪਵਾਉਣ ਆਏ ਨੌਜਵਾਨ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਪੰਪ ਦੇ ਕਰਿੰਦੇ ਨੇ ਦੱਸਿਆ ਕਿ "ਇੱਕ ਨੌਜਵਾਨ ਜਿਸਨੇ ਆਪਣਾ ਮੂੰਹ ਲਪੇਟਿਆ ਹੋਇਆ ਸੀ, ਪੰਪ 'ਤੇ ਮੋਟਰਸਾਈਕਲ ਵਿੱਚ ਤੇਲ ਭਰਵਾਉਣ ਦੇ ਲਈ ਆਇਆ ਅਤੇ ਉਸ ਨੇ ਕਿਹਾ ਕਿ 100 ਰੁਪਏ ਦਾ ਤੇਲ ਪਾ ਦਿਓ, ਜਦੋਂ ਮੈਂ ਮੋਟਰਸਾਈਕਲ ਵਿੱਚ ਤੇਲ ਪਾ ਦਿੱਤਾ ਅਤੇ ਨੌਜਵਾਨ ਕੋਲੋਂ ਪੈਸੇ ਮੰਗੇ, ਪਰ ਉਸ ਨੇ ਪੈਸੇ ਨਹੀਂ ਦਿੱਤੇ ਅਤੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਕਿਹਾ ਕਿ ਸਾਰੇ ਪੈਸੇ ਮੈਨੂੰ ਦੇ ਦਿਓ। ਜਿਸ ਤੋਂ ਬਾਅਦ ਮੈਂ ਸਾਰੇ ਪੈਸੇ ਉਸ ਨੂੰ ਦੇ ਦਿੱਤੇ। ਕਰਿੰਦੇ ਨੇ ਦੱਸਿਆ ਕਿ ਜੋ ਪੈਸੇ ਉਹ ਲੁੱਟ ਕੇ ਫਰਾਰ ਹੋਇਆ ਹੈ ਉਹ 30 ਤੋਂ 35000 ਰੁਪਏ ਸਨ।" ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਕਰ ਰਹੀ ਪੜਤਾਲ

ਉੱਥੇ ਹੀ ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਅਧਿਕਾਰੀ ਪੁੱਜੇ ਮੌਕੇ 'ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੰਪ ਦੇ ਕਰਿੰਦੇ ਦੇ ਬਿਆਨਾਂ ਮੁਤਾਬਿਕ ਅਸੀਂ ਮਾਮਲਾ ਦਰਜ ਕਰ ਲਿਆ। ਅਸੀਂ ਸੀਸੀਟੀਵੀ ਦੀ ਜਾਂਚ ਕਰ ਰਹੇ ਹਾਂ, ਜਿਵੇਂ ਹੀ ਸਾਨੂੰ ਕੋਈ ਜਾਣਕਾਰੀ ਮਿਲੀ ਤਾਂ ਅਸੀਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਵਾਂਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.