ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਹੁਣ ਪੰਜਾਬੀ ਗਾਇਕ ਨਾ ਰਹਿ ਕੇ ਗਲੋਬਲੀ ਸਟਾਰ ਬਣ ਗਿਆ ਹੈ, ਗਾਇਕ ਇਸ ਸਮੇਂ ਆਪਣੇ ਕੰਸਰਟ ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਿਹਾ ਹੈ, ਇਸੇ ਤਰ੍ਹਾਂ ਹਾਲ ਹੀ ਵਿੱਚ ਗਾਇਕ ਦੇ ਮੁੰਬਈ ਵਾਲੇ ਕੰਸਰਟ ਵਿੱਚ ਇੱਕ ਔਰਤ ਪੱਗ ਬੰਨ੍ਹ ਕੇ ਪਹੁੰਚੀ, ਜਿਸ ਦੀ ਵੀਡੀਓ ਖੁਦ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ।
ਜੀ ਹਾਂ...ਹਾਲ ਹੀ ਵਿੱਚ ਗਾਇਕ ਨੇ ਆਪਣੇ ਮੁੰਬਈ ਵਾਲੇ ਕੰਸਰਟ ਦੀਆਂ ਕੁੱਝ ਵੀਡੀਓਜ਼ ਆਪਣੇ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ ਹਨ, ਇਸ ਦੌਰਾਨ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮਰਦ-ਔਰਤ ਦਿਲਜੀਤ ਦੇ ਨਾਲ ਸਟੇਜ ਉਤੇ ਖੜ੍ਹੇ ਹਨ, ਦੋਵਾਂ ਨੇ ਸਿਰ ਉਤੇ ਚਿੱਟੇ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਇਸ ਔਰਤ ਬਾਰੇ ਗੱਲ ਕਰਦੇ ਹੋਏ ਗਾਇਕ ਕਹਿੰਦੇ ਹਨ, 'ਕੁੜੀਆਂ ਵੀ ਪੱਗ ਬੰਨ੍ਹਦੀਆਂ ਨੇ ਬੰਬੇ ਵਿੱਚ। ਜ਼ੋਰਦਾਰ ਤਾੜੀਆਂ ਇਸ ਕੁੜੀ ਲਈ।' ਇਸ ਤੋਂ ਬਾਅਦ ਗਾਇਕ ਗੀਤ ਗਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਵਿੱਚ ਗਾਇਕ ਉਸੇ ਕੁੜੀ ਨੂੰ ਆਪਣੀ ਮਹਿੰਗੀ ਜਾਕੇਟ ਗਿਫ਼ਟ ਕਰ ਦਿੰਦੇ ਹਨ।
ਹੁਣ ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਦੇਖ ਕੇ ਪਿਆਰ ਦੀ ਵਰਖਾ ਕਰ ਰਹੇ ਹਨ ਅਤੇ ਗਾਇਕ ਲਈ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਜਦੋਂ ਦੁਨੀਆ ਤੁਹਾਡੇ ਵਿਰੁੱਧ ਜਾਪੇ, ਆਪਣੇ ਦਿਲ ਨੂੰ ਸ਼ੁੱਧ ਰੱਖੋ, ਰੱਬ ਰੌਸ਼ਨ ਮਾਰਗ ਖੋਲ੍ਹੇਗਾ ਅਤੇ ਤੁਹਾਡੇ ਅਜ਼ੀਜ਼ ਹਮੇਸ਼ਾ ਤੁਹਾਡੇ ਨਾਲ ਖੜੇ ਹੋਣਗੇ।' ਇੱਕ ਹੋਰ ਨੇ ਲਿਖਿਆ, 'ਇਸ ਮਹਾਨ ਦਿਲਜੀਤ ਦੁਸਾਂਝ ਦਾ ਮੁੰਬਈ ਸ਼ੋਅ ਦਾ ਹਿੱਸਾ ਬਣ ਕੇ ਖੁਸ਼ ਹਾਂ।'
ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੁਸਾਂਝ ਇਸ ਸਮੇਂ ਆਪਣੀਆਂ ਕਈ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਵਿੱਚ ਹਨ। ਗਾਇਕ ਜਲਦ ਹੀ ਫਿਲਮ 'ਬਾਰਡਰ 2' ਦੀ ਜੰਮੂ ਕਸ਼ਮੀਰ ਵਿੱਚ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਗਾਇਕ ਆਪਣੇ ਪੰਜਾਬੀ ਗੀਤਾਂ ਨਾਲ ਲਗਾਤਾਰ ਸਰੋਤਿਆਂ ਨੂੰ ਖੁਸ਼ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ:
Conclusion: