ਪਠਾਨਕੋਟ: ਪਠਾਨਕੋਟ ਦੇ ਨਾਲ ਲੱਗਦੇ ਮਾਧੋਪੁਰ ਰੋਡ 'ਤੇ ਉਸ ਵੇਲੇ ਦਹਿਸ਼ਤ ਦਾ ਮਾਹੋਲ ਬਣ ਗਿਆ, ਜਦੋਂ ਰੋਡ ਦੇ ਉਪਰ ਇੱਕ ਧਾਰਮਿਕ ਸਥਾਨ (ਦਰਗਾਹ) ਦੇ ਕੋਲ ਇੱਕ ਸ਼ਖਸ ਦੀ ਲਾਸ਼ ਲੋਕਾਂ ਵੱਲੋਂ ਸਵੇਰੇ ਦੇਖੀ ਗਈ, ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਪਿੰਡ ਮਿਰਜਾਪੁਰ ਨਜ਼ਦੀਕ ਹਾਈਵੇਅ ‘ਤੇ ਪਈ ਲਾਸ਼ ਨੂੰ ਕਬਜ਼ੇ 'ਚ ਲਿਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਸ਼ਖਸ ਦੇ ਨਾਲ ਆਏ ਲੋਕ ਕਤਲ ਤੋਂ ਬਾਅਦ ਗਾਇਬ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਕੱਲ੍ਹ ਸ਼ਾਮ 4 ਤੋਂ 5 ਲੋਕ, ਜਿਹੜੇ ਕਿ ਦਰਗਾਹ ਦੇ ਨਾਲ ਲੱਗਦੀ ਜਗਾ ‘ਤੇ ਬੈਠੇ ਸੀ, ਇਨ੍ਹਾਂ ਵਿੱਚ 2 ਬੱਚੇ ਇੱਕ ਔਰਤ ਅਤੇ 2 ਵਿਅਕਤੀ ਸਨ। ਸ਼ਾਮ ਤੱਕ ਸਾਰਾ ਕੁਝ ਠੀਕ ਸੀ, ਪਰ ਸਵੇਰੇ ਪਤਾ ਲੱਗਾ ਕਿ ਉੱਥੇ ਹੀ ਇੱਕ ਲਾਸ਼ ਮਿਲੀ ਹੈ। ਸਥਾਨਕ ਲੋਕਾਂ ਮੁਤਾਬਿਕ ਇਸ ਸ਼ਖਸ ਦੇ ਨਾਲ ਕੁਝ ਹੋਰ ਲੋਕ ਵੀ ਆਏ ਸਨ, ਜੋ ਕਿ ਸਵੇਰ ਦੇ ਸਮੇਂ ਇਸ ਧਾਰਮਿਕ ਸਥਾਨ ਦੇ ਉੱਪਰ ਮੌਜੂਦ ਨਹੀਂ ਸਨ, ਜੋ ਕਿ ਸ਼ੱਕੀ ਗੱਲ ਹੈ।
- ਆਨਲਾਈਨ ਵਿਆਹ ਦੀ ਸਾਈਟ 'ਤੇ ਮਿਲੇ ਪਤੀ ਪਤਨੀ ਦਾ ਹਾਈ ਵੋਲਟੇਜ ਡਰਾਮਾ, ਮੌਕੇ 'ਤੇ ਪਹੁੰਚੀ ਪੁਲਿਸ, ਜਾਣੋ ਮਾਮਲਾ - HUSBAND WIFE DISPUTE
- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੇਜਰੀਵਾਲ ਦਾ ਅਸਤੀਫਾ ਕੀਤਾ ਮਨਜੂਰ, ਆਤਿਸ਼ੀ ਨੂੰ ਦਿੱਲੀ ਦੀ ਸੀਐਮ ਨਿਯੁਕਤ ਕੀਤਾ, ਅੱਜ ਹਲਫ਼ ਲੈਣਗੇ ਆਤਿਸ਼ੀ - Delhi CM
- Atishiਅਫਗਾਨਿਸਤਾਨ ਨੇ ਵਨਡੇ ਸੀਰੀਜ਼ 'ਚ ਅਫਰੀਕਾ ਨੂੰ ਹਰਾ ਕੇ ਰਚਿਆ ਇਤਿਹਾਸ,ਬਰਥਡੇ ਬੁਆਏ ਰਾਸ਼ਿਦ ਖਾਨ ਨੇ ਲਈਆਂ 5 ਵਿਕਟਾਂ - Afghanistan Create History
ਜਲਦ ਕਾਬੂ ਕੀਤੇ ਜਾਣਗੇ ਮੁਲਜ਼ਮ- ਪੁਲਿਸ
ਉਧਰ ਮੌਕੇ 'ਤੇ ਪੁੱਜੇ ਥਾਨਾ ਸੁਜਾਨਪੁਰ ਦੀ ਥਾਣਾ ਪ੍ਰਭਾਰੀ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਸ਼ਖਸ ਦੀ ਲਾਸ਼ ਦਰਗਾਹ 'ਤੇ ਪਈ ਹੈ ਅਤੇ ਭੇਦ ਭਰੇ ਹਾਲਾਤਾਂ ਦੇ ਵਿੱਚ ਇਸ ਦੀ ਮੌਤ ਹੋਈ ਹੈ। ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਫਰੈਂਸਿਕ ਟੀਮ ਵੀ ਮੌਕੇ 'ਤੇ ਪੁੱਜ ਚੁੱਕੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਵੇਗਾ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਹਰ ਪਹਿਲੂ 'ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਤਲ ਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।