ETV Bharat / state

ਹੁਣ ਤੱਕ ਮਾਨਸੂਨ ਆਮ ਨਾਲੋਂ ਰਿਹਾ ਘੱਟ, ਆਉਂਦੇ ਦਿਨਾਂ 'ਚ ਮੌਸਮ ਰਹੇਗਾ ਸਾਫ, ਵਾਢੀ ਲਈ ਢੁੱਕਵਾਂ ਸਮਾਂ... - Monsoon remained moderate

MONSOON REMAINED MODERATE : ਲੁਧਿਆਣਾ ਵਿੱਚ ਮੌਸਮ ਵਿਗਿਆਨੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਸ ਵਾਰ ਆਮ ਦੇ ਮੁਕਾਬਲੇ ਮਾਨਸੂਨ ਫਿੱਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਰਹੇਗਾ। ਇਸ ਕਾਰਣ ਵਾਢੀ ਲਈ ਮੌਸਮ ਢੁੱਕਵਾਂ ਹੈ।

Monsoon remained moderate
ਹੁਣ ਤੱਕ ਮਾਨਸੂਨ ਆਮ ਨਾਲੋਂ ਰਿਹਾ ਘੱਟ (ETV BHARAT PUNJAB (ਰਿਪੋਟਰ,ਲੁਧਿਆਣਾ))
author img

By ETV Bharat Punjabi Team

Published : Sep 20, 2024, 3:06 PM IST

Updated : Sep 20, 2024, 3:26 PM IST

ਆਉਂਦੇ ਦਿਨਾਂ 'ਚ ਮੌਸਮ ਰਹੇਗਾ ਸਾਫ (ETV BHARAT PUNJAB (ਰਿਪੋਟਰ,ਲੁਧਿਆਣਾ))

ਲੁਧਿਆਣਾ: ਪੰਜਾਬ ਵਿੱਚ ਇਸ ਵਾਰ ਮਾਨਸੂਨ ਜੂਨ ਅਤੇ ਜੁਲਾਈ ਦੇ ਵਿੱਚ ਕਾਫੀ ਕਮਜ਼ੋਰ ਰਿਹਾ ਹੈ। ਹਾਲਾਂਕਿ ਅਗਸਤ ਅਤੇ ਸਤੰਬਰ ਮਹੀਨੇ ਦੇ ਵਿੱਚ ਪਈਆਂ ਬਾਰਿਸ਼ਾਂ ਨੇ ਕੁੱਝ ਪੂਰਤੀ ਜਰੂਰ ਕੀਤੀ ਹੈ ਪਰ ਹੁਣ ਕੁਝ ਹੀ ਦਿਨ ਮਾਨਸੂਨ ਦੀ ਵਾਪਸੀ ਦੇ ਬਚੇ ਹਨ। ਤਕਰੀਬਨ ਇੱਕ ਹਫਤੇ ਬਾਅਦ ਮਾਨਸੂਨ ਦੀ ਵਾਪਸੀ ਹੋ ਜਾਵੇਗੀ ਪਰ ਹੁਣ ਤੱਕ ਜੇਕਰ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਬਾਰਿਸ਼ ਰਹੀ ਹੈ।

15 ਫੀਸਦੀ ਦੇ ਕਰੀਬ ਘੱਟ ਬਾਰਿਸ਼

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਲੁਧਿਆਣਾ ਵਿੱਚ 520 ਐਮਐਮ ਬਾਰਿਸ਼ ਹੁਣ ਤੱਕ ਰਿਕਾਰਡ ਕੀਤੀ ਗਈ ਹੈ। ਜਦੋਂ ਕਿ ਆਮ ਮਾਨਸੂਨ 600 ਐਮਐਮ ਬਾਰਿਸ਼ ਪਾਉਂਦਾ ਹੈ ਜੋ ਲਗਭਗ 15 ਫੀਸਦੀ ਦੇ ਕਰੀਬ ਘੱਟ ਬਾਰਿਸ਼ ਰਹੀ ਹੈ। ਹਾਲਾਂਕਿ ਕੁਝ ਦਿਨ ਹਾਲੇ ਹੋਰ ਮਾਨਸੂਨ ਦੇ ਬਾਕੀ ਹਨ। ਇੱਕ ਹਫਤੇ ਬਾਅਦ ਮਾਨਸੂਨ ਦੀ ਵਾਪਸੀ ਹੋ ਜਾਵੇਗੀ।

ਵਾਢੀ ਲਈ ਅਨਕੂਲ ਮੌਸਮ

ਪੰਜਾਬ ਦੇ ਕੁਝ ਹਿੱਸਿਆਂ ਦੇ ਅੰਦਰ ਆਉਂਦੇ ਦਿਨਾਂ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਬਾਕੀ ਹਿੱਸਿਆਂ ਦੇ ਵਿੱਚ ਮੌਸਮ ਸਾਫ ਰਹੇਗਾ। ਮੌਸਮ ਸਾਫ ਰਹਿਣ ਕਾਰਣ ਵਾਢੀ ਲਈ ਇਹ ਕਾਫੀ ਢੁੱਕਵਾਂ ਸਮਾਂ ਹੈ ਕਿਉਂਕਿ ਝੋਨੇ ਦੀ ਫਸਲ ਪੱਕ ਕੇ ਤਿਆਰ ਹੋ ਗਈ ਹੈ। ਅਕਤੂਬਰ ਦੇ ਵਿੱਚ ਝੋਨੇ ਦੀ ਰਸਮੀ ਖਰੀਦ ਦੀ ਸ਼ੁਰੂਆਤ ਵੀ ਹੋ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਮੌਜੂਦਾ ਤਾਪਮਾਨ ਆਮ ਦੀ ਤਰ੍ਹਾ ਚੱਲ ਰਿਹਾ ਹੈ। ਦਿਨ ਦਾ ਤਾਪਮਾਨ 35 ਡਿਗਰੀ ਦੇ ਕਰੀਬ ਅਤੇ ਰਾਤ ਦਾ 22 ਤੋਂ 23 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਹਾਲਾਂਕਿ ਬੀਤੇ ਦਿਨ ਬੱਦਲਵਾਈ ਵਾਲਾ ਮੌਸਮ ਰਹਿਣ ਕਰਕੇ ਤਾਪਮਾਨ ਹੇਠਾਂ ਜਰੂਰ ਗਿਆ ਸੀ ਪਰ ਅੱਜ ਮੁੜ ਤੋਂ ਆਮ ਦੀ ਤਰ੍ਹਾਂ ਹੋ ਗਿਆ ਹੈ।

Last Updated : Sep 20, 2024, 3:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.