ਸਾਈਕਲ ਸਵਾਰ ਨੂੰ ਇੱਕ ਟਿੱਪਰ ਦਰੜ ਕੇ ਹੋਇਆ ਫ਼ਰਾਰ; ਚਾਲਕ ਦੀ ਮੌਕੇ 'ਤੇ ਮੌਤ, ਗੁੱਸੇ 'ਚ ਲੋਕਾ ਨੇ ਰੋਡ ਕੀਤਾ ਜਾਮ - Road accident in Hoshiarpur - ROAD ACCIDENT IN HOSHIARPUR
🎬 Watch Now: Feature Video
Published : Sep 19, 2024, 3:49 PM IST
ਹੁਸ਼ਿਆਰਪੁਰ: ਗੜ੍ਹਸ਼ੰਕਰ ਨੰਗਲ ਰੋਡ ਟਰੱਕ ਯੂਨੀਅਨ ਦੇ ਨਜ਼ਦੀਕ ਟਿੱਪਰ ਨੇ ਸਾਈਕਲ ਸਵਾਰ ਵਿਅਕਤੀ ਨੂੰ ਦਰੜ ਦਿੱਤਾ। ਜਿਸਦੇ ਕਾਰਨ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਹੈ। ਹਾਦਸੇ ਦੇ ਤੁਰੰਤ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਰੋਡ ਉੱਤੇ ਜਾਮ ਲਗਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਬਹਾਦਰ ਪੁੱਤਰ ਹਰਭਜਨ ਪਿੰਡ ਗੜੀ ਮੰਟੋ ਸਾਈਕਲ 'ਤੇ ਸਵਾਰ ਹੋ ਕੇ ਪਿੰਡ ਪਾਹਲੇਵਾਲ ਨੂੰ ਜਾ ਰਿਹਾ ਸੀ, ਤਾਂ ਜਦੋਂ ਟਰੱਕ ਯੂਨੀਅਨ ਦੇ ਨਜ਼ਦੀਕ ਪੁੱਜਾ ਤਾਂ ਪਿੱਛੋਂ ਆ ਰਹੇ ਟਿੱਪਰ ਨੇ ਉਸਨੂੰ ਦਰੜ ਦਿੱਤਾ। ਜਿਸਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਲੋਕਾਂ ਨੇ ਇਲਜ਼ਾਮ ਲਗਾਇਆ ਕਿ ਗੜ੍ਹਸ਼ੰਕਰ ਨੰਗਲ ਰੋਡ 'ਤੇ ਓਵਰਲੋਡ ਟਿੱਪਰ ਕੀਮਤੀ ਜਾਨਾਂ ਨੂੰ ਨਿਗਲ ਰਹੇ ਹਨ ਅਤੇ ਇਨ੍ਹਾਂ ਟਿਪਰਾਂ ਦਾ ਸਮਾਂ ਰਾਤ 10 ਵਜੇ ਤੋਂ ਸਵੇਰ 6 ਵਜੇ ਤੱਕ ਦਾ ਨਿਸ਼ਚਿਤ ਕੀਤਾ ਹੋਇਆ ਹੈ, ਪਰ ਫਿਰ ਵੀ ਇਹ ਕਾਨੂੰਨ ਛੀਕੇ ਟੰਗਕੇ ਲੋਕਾਂ ਦੀ ਜਾਨਾਂ ਲੈ ਰਹੇ ਹਨ। ਹਾਦਸੇ ਦੀ ਸੂਚਨਾ ਮਿਲਣ ਤੋਂ ਉਪਰੰਤ ਥਾਣਾ ਗੜ੍ਹਸ਼ੰਕਰ ਤੋਂ ਏਐਸਆਈ ਰਸ਼ਪਾਲ ਸਿੰਘ ਮੌਕੇ 'ਤੇ ਪਹੁੰਚ ਕੇ ਆਵਾਜਾਈ ਸ਼ੁਰੂ ਕਰਵਾ ਕੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਗੜ੍ਹਸ਼ੰਕਰ ਰਖਵਾਇਆ ਗਿਆ ਅਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।