ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੂਰ ਸਾਹਿਬ ਨੂੰ ਜਾਣ ਲਈ 40 ਕਿਲੋਮੀਟਰ ਬਣੇਗੀ ਲੰਬੀ ਸੜਕ - ਬਣੇਗੀ 40 ਕਿਲੋਮੀਟਰ ਲੰਬੀ ਸੜਕ
🎬 Watch Now: Feature Video
ਗੁਰਦਾਸਪੁਰ: ਜ਼ਿਲ੍ਹੇ ਦੀਆਂ 2 ਸ਼ੂਗਰ ਮਿਲਾਂ ਨੂੰ ਜਾਣ ਵਾਲੀ ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੂਰ ਸਾਹਿਬ ਜਾਣ ਲਈ 40 ਕਿਲੋਮੀਟਰ ਲੰਬੀ ਸੜਕ ਤਿਆਰ ਹੋ ਚੁੱਕੀ ਹੈ। ਕਾਦੀਆਂ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਇਸ ਸੜਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਖ਼ਰਾਬ ਸੜਕ ਹੋਣ ਦੇ ਚਲਦੇ ਸਥਾਨਕ ਲੋਕਾਂ ਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਲੋਕਾਂ ਦੀ ਮੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਸੜਕ ਦੀ ਮੁੜ ਉਸਾਰੀ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਹ 40 ਸੜਕ ਕਿਲੋਮੀਟਰ ਸੜਕ 18 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਤਿਆਰ ਕਰਨ ਲਈ 1 ਸਾਲ ਦਾ ਸਮਾਂ ਲਗੇਗਾ।