ਪਿੰਡ ਬ੍ਰਹਮਪੁਰ ਦੇ 42 ਸਾਲਾ ਵਿਅਕਤੀ ਦੀ ਕੋਰੋਨਾ ਪੁਸ਼ਟੀ ਹੋਣ ਮਗਰੋਂ ਮੌਤ - COVID-19
🎬 Watch Now: Feature Video
ਸ੍ਰੀ ਅਨੰਦਪੁਰ ਸਾਹਿਬ: ਨੰਗਲ ਦੇ ਨਾਲ ਲੱਗਦੇ ਪਿੰਡ ਬ੍ਰਹਮਪੁਰ ਵਿੱਚ 42 ਸਾਲਾ ਵਿਅਕਤੀ ਦੀ ਕੋਰੋਨਾ ਪੁਸ਼ਟੀ ਹੋਣ ਮਗਰੋਂ ਉਸ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਉਸ ਵਿਅਕਤੀ ਦਾ ਪਿੰਡ ਬ੍ਰਹਮਪੁਰਾ ਦੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਕਰ ਦਿੱਤਾ ਹੈ। ਦੱਸ ਦੇਈਏ ਕਿ ਪਿਛਲੀ ਦਿਨੀਂ 42 ਸਾਲਾ ਵਿਅਕਤੀ ਨੰਗਲ ਤੋਂ ਆਪਣੇ ਪਿੰਡ ਬ੍ਰਹਮਪੁਰ ਨੂੰ ਵਾਪਸ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਦਾ ਐਕਸੀਡੇਂਟ ਹੋ ਗਿਆ। ਇਸ ਤੋਂ ਬਾਅਦ ਉਸ ਵਿਅਕਤੀ ਨੂੰ ਬੀ.ਬੀ.ਐਮ.ਬੀ ਹਸਪਤਾਲ ਭਰਤੀ ਕੀਤਾ ਗਿਆ। ਜਿਥੋਂ ਦੀ ਉਸ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ। ਪੀ.ਜੀ.ਆਈ ਪਹੁੰਚਣ ਉੱਤੇ ਉਸ ਵਿਅਕਤੀ ਦਾ ਕੋਰੋਨਾ ਟੈਸਟ ਕੀਤਾ ਜੋ ਕਿ ਪੌਜ਼ੀਟਿਵ ਆਇਆ। ਇਸ ਮਗਰੋਂ ਉਸ ਵਿਅਕਤੀ ਦੀ ਮੌਤ ਹੋ ਗਈ। ਐਸਐਮਓ ਨੇ ਦੱਸਿਆ ਕਿ ਪਿੰਡ ਬ੍ਰਹਮਪੁਰ ਦੇ ਵਾਸੀ ਦਾ ਕੋਰੋਨਾ ਪੌਜ਼ੀਟਿਵ ਹੋਣ ਮਗਰੋਂ ਸਾਰੇ ਪਿੰਡ ਵਾਸੀਆਂ ਦੇ ਕੋਰੋਨਾ ਟੈਸਟ ਲਏ ਜਾ ਰਹੇ ਹਨ।