ਮੰਡੀ ਗੋਬਿੰਦਗੜ੍ਹ 'ਚ ਚਲ ਰਹੇ ਜਿਸਮਫਰੋਸ਼ੀ ਦੇ ਰੈਕੇੇਟ 'ਚ 18 ਔਰਤਾਂ ਤੇ 6 ਮਰਦ ਕਾਬੂ - Mandi Gobindgarh
🎬 Watch Now: Feature Video
ਫ਼ਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ 'ਚ ਬੀਤੇ ਦਿਨੀਂ ਪੁਲਿਸ ਨੇ ਗੁਪਤ ਸੁਚਨਾ ਦੇ ਆਧਾਰ ਤੇ ਦੋ ਵੱਖ-ਵੱਖ ਜਗ੍ਹਾਂ 'ਤੇ ਛਾਪੇਮਾਰੀ ਕੀਤੀ ਸੀ। ਜਿਸ 'ਚ ਪੁਲਿਸ ਨੇ ਜਿਸਮਫਰੋਸ਼ੀ ਦੇ ਧੰਦੇ ਦਾ ਖੁਲਾਸਾ ਕੀਤਾ। ਜਿਸਮਫਰੋਸ਼ੀ ਦੇ ਰੈਕੇਟ 'ਚ ਪੁਲਿਸ ਨੇ ਦੋਨਾਂ ਥਾਵਾਂ ਤੋਂ ਕੁੱਲ 18 ਔਰਤਾਂ ਤੇ 6 ਮਰਦਾਂ ਨੂੰ ਕਾਬੂ ਕੀਤਾ। ਇਸ ਦੀ ਜਾਣਕਾਰੀ ਅਮਲੋਹ ਦੇ ਡੀਐਸਪੀ ਸੁਖਵਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਜਿਸਮਫਰੋਸ਼ੀ ਦੇ ਧੰਦੇ ਨੂੰ ਦੋ ਔਰਤਾਂ ਵੱਖ-ਵੱਖ ਥਾਵਾਂ 'ਤੇ ਮਿਲ ਕੇ ਚਲਾ ਰਹੀਆਂ ਸਨ ਜਿਨ੍ਹਾਂ 'ਤੇ 2017 'ਚ ਵੀ ਕੇਸ ਦਰਜ ਸੀ। ਡੀਐਸਪੀ ਨੇ ਦੱਸਿਆ ਕਿ ਉਨ੍ਹਾਂ ਦੇ ਖਿਲਾਫ ਮੋਰਲ ਟ੍ਰੈਫਿਕ ਦੀ ਵੱਖ-ਵੱਖ ਧਾਰਾ ਤੇ ਮਾਮਲਾ ਦਰਜ ਕਰ ਲਿਆ ਹੈ।