ਕੀ ਖੱਟਿਆ ਮਾਨਾਂ ਇਹ ਵਿਵਾਦ ਛੇੜ ਕੇ? - ਇੱਕ ਦੇਸ਼ ਇੱਕ ਭਾਸ਼ਾ ਵਿਵਾਦ
🎬 Watch Now: Feature Video
ਗੁਰਦਾਸ ਮਾਨ ਦਾ ਗੀਤ ਹੈ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ, ਇਸ ਵੇਲੇ ਇਹ ਤੁੱਕ ਗੁਰਦਾਸ ਮਾਨ 'ਤੇ ਢੁੱਕ ਰਹੀ ਹੈ। ਕੀ ਖੱਟਿਆ ਮਾਨਾਂ ਇਹ ਵਿਵਾਦ ਛੇੜ ਕੇ, ਈਟੀਵੀ ਭਾਰਤ ਨੇ ਇਸ ਗੁਰਦਾਸ ਮਾਨ ਵਿਵਾਦ ‘ਤੇ ਸੀਨੀਅਰ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਇਸ ਸਬੰਧੀ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਹੋ ਸਕਦਾ ਹੈ ਗੁਰਦਾਸ ਮਾਨ ਭਾਜਪਾ ‘ਚ ਸ਼ਾਮਿਲ ਹੋ ਗਿਆ ਹੋਵੇ ਜਾਂ ਆਉਣ ਵਾਲੇ ਸਮੇਂ ‘ਚ ਹੋਣਾ ਹੋਵੇ। ਉਨ੍ਹਾਂ ਕਿਹਾ ਕਿ ਸਿਆਸੀ ਲਾਹਾ ਲੈਣ ਦੀ ਚਾਹ ਹੋਵੇਗੀ ਪਰ ਬੀਜੇਪੀ ‘ਚ ਦਾਖ਼ਲ ਹੋ ਕੇ ਵੀ ਉਨ੍ਹਾਂ ਨੂੰ ਕੁਝ ਹਾਸਿਲ ਨਹੀਂ ਹੋਵੇਗਾ।