ਮੁਬੰਈ 'ਚ ਇੰਡੀਗੋ ਫਲਾਈਟ ਦੇ ਪਾਈਲਟ ਨੂੰ ਸ੍ਰੀ ਸਾਹਿਬ ਪਹਿਨਣ ਤੋਂ ਰੋਕਣ ਦਾ ਮਾਮਲਾ, ਐੱਸਜੀਪੀਸੀ ਮੈਂਬਰ ਗੁਰਚਰਨ ਗਰੇਵਾਲ ਨੇ ਜਤਾਇਆ ਸਖ਼ਤ ਇਤਰਾਜ਼
🎬 Watch Now: Feature Video
ਬੀਤੇ ਦਿਨੀ ਮੁਬੰਈ ਵਿਖੇ ਇੰਡੀਗੋ ਏਅਰਲਾਈਨ (Indigo Airline) ਦੇ ਪਾਇਲਟ ਅੰਗਦ ਸਿੰਘ ਨੂੰ ਕੰਕਾਰ ਰੂਪੀ ਛੇ ਇੰਚੀ ਕਿਰਪਾਣ ਪਹਿਨਣ ਤੋਂ ਰੋਕ ਦਿੱਤਾ ਗਿਆ,ਜਿਸ ਤੋਂ ਬਾਅਦ ਉਸ ਨੇ ਆਪਣੇ ਹੱਕ ਲਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ਮਾਮਲੇ ਦੀ ਐੱਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਕਿਸੇ ਨਾ ਕਿਸੇ ਬਹਾਨੇ ਭਾਰਤ ਵਿੱਚ ਸਿੱਖਾਂ ਨਾਲ ਹਰ ਵਾਰ ਵਿਤਕਰਾ ਕੀਤਾ ਜਾ ਰਿਹਾ ਹੈ ਜੋ ਕਿ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਹਾਜ਼ ਦੇ ਸਫਰ ਦੌਰਾਨ ਅੰਮ੍ਰਿਤਧਾਰੀ ਸਿੱਖ 6 ਇੰਚ ਦੀ ਕਿਰਪਾਨ (6 inch kirpan) ਧਾਰਣ ਕਰ ਸਕਦੇ ਹਨ ਤਾਂ ਇੱਕ ਪਾਇਲਟ ਕਿਰਪਾਨ ਧਾਰਣ ਕਿਉਂ ਨਹੀਂ ਕਰ ਸਕਦਾ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਇਸ ਮਸਲੇ ਨੂੰ ਜਲਦ ਹੱਲ ਕਰੇ ਕਿਉਂਕਿ ਇਸ ਹਰਕਤ ਨੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।