ਥਾਣਾ ਚੋਹਲਾ ਸਾਹਿਬ ਅੱਗੇ ਜਨਤਕ ਜਥੇਬੰਦੀਆਂ ਨੇ ਲਗਾਇਆ ਧਰਨਾ - Chohla Sahib police station
🎬 Watch Now: Feature Video
ਤਰਨ ਤਾਰਨ ਅਧੀਨ ਆਉਂਦੇ ਥਾਣਾ ਚੋਹਲਾ ਸਾਹਿਬ ਅੱਗੇ ਵੱਖ-ਵੱਖ ਜਥੇਬੰਦੀਆਂ ਵਲੋਂ ਆਪਣੀ ਮੰਗ ਨੂੰ ਲੈਕੇ ਧਰਨਾ ਲਗਾਇਆ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ ਤੇ ਹਰਭਜਨ ਸਿੰਘ ਚੂਸਲੇਵੜ ਨੇ ਪੀੜਤ ਪਰਿਵਾਰ ਦੀ ਤਰਜ਼ 'ਤੇ ਦੱਸਿਆ ਕਿ ਪਿੰਡ ਗੰਡੀਵਿੰਡ ਵਿਖੇ ਦਾਰਾ ਸਿੰਘ ਤੇ ਉਸ ਦੇ ਲੜਕੇ ਅਰਸ਼ਦੀਪ ਨੇ ਆਪਣੇ ਗੁਆਂਢੀ ਕਰਨਬੀਰ ਸਿੰਘ ਤੇ ਅੰਗਹੀਣ ਸੁਖਦੇਵ ਸਿੰਘ ਨੂੰ ਘਰ ਆਕੇ ਮਾਰ ਦੇਣ ਦੀ ਨੀਅਤ ਨਾਲ ਸੱਟਾਂ ਮਾਰੀਆਂ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਹੋਣ ਦੇ ਬਾਵਜੂਦ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ।ਇਸ ਮੌਕੇ ਇਸ ਥਾਣੇ ਦੇ ਐਸ ਐਚ ਓ ਬਲਰਾਜ ਸਿੰਘ ਨੇ ਧਰਨਾ ਕਾਰੀਆਂ ਨੂੰ ਯਕੀਨ ਦਿਵਾਇਆ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਜੇਕਰ ਪੁਲਿਸ ਜਲਦ ਮੁਲਜ਼ਮਾਂ ਨੂੰ ਨਹੀਂ ਫੜਦੀ ਤਾਂ ਉਹ ਥਾਣੇ ਅੱਗੇ 16 ਨਵੰਬਰ ਨੂੰ ਵਿਸ਼ਾਲ ਧਰਨਾ ਲਗਾਉਣਗੇ।
Last Updated : Feb 3, 2023, 8:30 PM IST