ਗੈਂਗਸਟਰ ਸੰਪਤ ਨਹਿਰਾ ਨੂੰ ਰੋਪੜ ਅਦਾਲਤ ਵਿੱਚ ਕੀਤਾ ਪੇਸ਼, ਮਿਲਿਆ ਪੁਲਿਸ ਰਿਮਾਂਡ - Gangster Sampat Nehra produced in Ropar court
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/15-12-2023/640-480-20277695-293-20277695-1702651424192.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Dec 15, 2023, 8:16 PM IST
ਨਾਮੀ ਗੈਂਗਸਟਰ ਸੰਪਤ ਨਹਿਰਾ ਨੂੰ ਰੋਪੜ ਪੁਲਿਸ ਪੁੱਛਗਿੱਛ ਦੇ ਲਈ ਬਠਿੰਡਾ ਜੇਲ੍ਹ ਤੋਂ ਰੋਪੜ ਲੈ ਕੇ ਆਈ ਸੀ। ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਗੈਂਗਸਟਰ ਸੰਪਤ ਨਹਿਰਾ ਨੂੰ ਮੁੜ ਪੁਲਿਸ ਸਖਤ ਸੁਰੱਖਿਆ ਪਹਿਰੇ ਹੇਠ ਰੋਪੜ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਉਸ ਦਾ ਹੋਰ ਰਿਮਾਂਡ ਮੰਗਿਆ ਗਿਆ ਤਾਂ ਜੋ ਹੋਰ ਤਹਿਕੀਕਾਤ ਕੀਤੀ ਜਾ ਸਕੇ ਜਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਗੈਂਗਸਟਰ ਸੰਪਤ ਨਹਿਰਾ ਨੂੰ 1 ਦਿਨ ਦੇ ਹੋਰ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਦੱਸ ਦਈਏ ਕਿ ਸੰਪਤ ਨਹਿਰਾ ਇੱਕ ਨਾਮੀ ਗੈਂਗਸਟਰ ਹੈ, ਜਿਸ ਦਾ ਨਾਂ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਕਤਲਕਾਂਡ ਦੇ ਵਿੱਚ ਵੀ ਆਇਆ ਹੈ, ਜਿਸ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।