ਜੇਲ੍ਹ 'ਚ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ ਮੋਬਾਈਲ ਫ਼ੋਨ ਬਰਾਮਦ, ਥਾਣਾ ਕੋਤਵਾਲੀ 'ਚ FIR ਦਰਜ
🎬 Watch Now: Feature Video
ਕਪੂਰਥਲਾ ਮਾਡਰਨ ਜੇਲ੍ਹ 'ਚ ਕੈਦੀਆਂ ਅਤੇ ਹਵਾਲਾਤੀਆਂ ਵੱਲੋਂ ਪਾਬੰਦੀਸ਼ੁਦਾ ਵਸਤੂਆਂ ਦੀ ਲਗਾਤਾਰ ਵਰਤੋਂ ਨੂੰ ਰੋਕਣ ਦੇ ਮਕਸਦ ਨਾਲ ਜੇਲ੍ਹ ਦੀ ਚਾਰਦੀਵਾਰੀ 'ਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਕੜੀ ਤਹਿਤ ਅਦਾਲਤ ਵਿੱਚ ਪੇਸ਼ ਹੋਏ ਇੱਕ ਕੈਦੀ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 26.23 ਗ੍ਰਾਮ ਨਸ਼ੀਲਾ ਪਦਾਰਥ ਅਤੇ ਬੈਟਰੀ ਸਮੇਤ ਇੱਕ ਸੈਮਸੰਗ ਮੋਬਾਈਲ ਬਰਾਮਦ ਹੋਇਆ। ਇਸ ਤੋਂ ਬਾਅਦ ਸਹਾਇਕ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ 'ਤੇ ਬੰਦੀ ਖਿਲਾਫ ਥਾਣਾ ਕੋਤਵਾਲੀ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਨੇ ਥਾਣਾ ਕੋਤਵਾਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮਾਨਯੋਗ ਅਦਾਲਤ ਵਿਚ ਪੇਸ਼ ਹੋਏ ਅੰਡਰ ਟਰਾਇਲ ਸੁਖਵਿੰਦਰ ਸਿੰਘ ਵਾਸੀ ਜਲੰਧਰ ਦੀ ਜਦੋਂ ਜੇਲ੍ਹ ਦੀ ਕੋਠੀ ਅੰਦਰ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਇੱਕ ਪੀਲੇ ਰੰਗ ਦਾ ਲਿਫ਼ਾਫ਼ਾ ਮਿਲਿਆ। ਜਿਸ ਕੋਲੋਂ 26.23 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਅਤੇ ਇਸ ਦੀ ਬੈਟਰੀ ਸਮੇਤ ਇੱਕ ਸੈਮਸੰਗ ਕੰਪਨੀ ਦਾ ਮੋਬਾਈਲ ਫੋਨ ਵੀ ਤਾਲਾਬੰਦੀ ਵਿੱਚੋਂ ਬਰਾਮਦ ਹੋਇਆ ਹੈ।