Clash In Amritsar: ਮੁਸਤਫਾਬਾਦ ਚੌਂਕ ਵਿੱਚ ਫ਼ਲਾਂ ਦਾ ਕੰਮ ਕਰਨ ਵਾਲੀਆਂ ਦੋ ਧਿਰਾਂ ਵਿਚਾਲੇ ਹੋਈ ਝੜਪ - Crime News
🎬 Watch Now: Feature Video
Published : Sep 5, 2023, 5:03 PM IST
ਅੰਮ੍ਰਿਤਸਰ: ਮੁਸਤਫਾਬਾਦ ਚੋਕ ਵਿੱਚ ਫ਼ਲਾਂ ਦਾ ਕੰਮ ਕਰਨ ਵਾਲੀਆਂ ਦੋ ਧਿਰਾਂ ਵਿਚਾਲੇ ਹੋਈ ਖੂਨੀ ਜੰਗ ਦੁਕਾਨ ਦੇ ਅੱਡੇ ਦੀ ਥਾਂ ਨੂੰ ਲੈ ਕੇ ਝਗੜਾ ਹੋਇਆ। ਮਾਮਲਾ ਅੰਮ੍ਰਿਤਸਰ ਦੇ ਪੁਲਿਸ ਚੌਕੀ ਵਿਜੈ ਨਗਰ ਇਲਾਕੇ ਅਧੀਨ ਆਉਂਦੇ ਇਲਾਕਾ ਮੁਸਤਫਾਬਾਦ ਦਾ ਹੈ, ਜਿੱਥੇ ਦੋ ਧਿਰਾਂ ਵਿਚਾਲੇ ਦੁਕਾਨ ਦੇ ਝਗੜੇ ਨੂੰ ਲੈ ਕੇ ਖੂਨੀ ਝੜਪ ਹੋਈ ਹੈ। ਇਥੇ ਦੋਵੇਂ ਧਿਰਾਂ ਦੇ ਸੱਟਾ ਲਗੀਆਂ ਹਨ। ਦੋਵੇਂ ਧਿਰਾਂ ਵਲੋ ਇਕ ਦੂਜੇ ਉਪਰ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਸੇਵਾ ਸਿੰਘ ਨੇ ਦੱਸਿਆ ਕਿ ਮਾਮਲਾ ਮੁਸਤਫਾਬਾਦ ਦੇ ਦੋ ਫਰੂਟ ਵੇਚਣ ਵਾਲੀਆਂ ਵਿੱਚ ਹੋਏ ਆਪਸੀ ਝਗੜੇ ਦਾ ਹੈ ਜਿਸ ਵਿੱਚ ਦੋਵੇ ਧਿਰਾਂ ਵਿਚਾਲੇ ਝੜਪ ਹੋਣ ਉੱਤੇ ਦੋਵਾਂ ਦੇ ਸੱਟਾਂ ਲੱਗੀਆ ਹਨ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹਨ। ਜਲਦ ਹੀ ਬਿਆਨ ਦਰਜ ਕਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।