ਮੂਸਾ ਵਿਖੇ ਜੰਗੀ ਸ਼ਹੀਦਾਂ ਤੇ ਸਾਬਕਾ ਸੈਨਿਕਾਂ ਦੀਆਂ ਫੌਜ ਦੀ ਟੀਮ ਨੇ ਸੁਣੀਆਂ ਸਮੱਸਿਆਵਾਂ, ਦੇਖੋ ਕੀ ਲਿਆ ਫੈਸਲਾ
ਮਾਨਸਾ ਦੇ ਪਿੰਡ ਮੂਸਾ 'ਚ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਬਠਿੰਡਾ ਤੋਂ ਪਹੁੰਚੀ ਮਿਲਟਰੀ ਟੀਮ ਵਲੋਂ ਮਿਲਾਪ ਪ੍ਰੋਗਰਾਮ ਤਹਿਤ ਸਮੱਸਿਆ ਸੁਣੀਆਂ ਗਈਆਂ। ਪ੍ਰੋਗਰਾਮ ਵਿੱਚ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਸਾਬਕਾ ਸੈਨਿਕ ਵਜੋਂ ਸ਼ਾਮਲ ਹੋਏ । ਇਸ ਦੌਰਾਨ ਉਨ੍ਹਾਂ ਕਿਹਾ ਕਿ ਬਠਿੰਡਾ ਫੌਜ ਦੀ ਟੀਮ ਵੱਲੋਂ ਸਾਡੇ ਮੂਸਾ ਪਿੰਡ ਵਿੱਚ ਪਹੁੰਚ ਕੇ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਸੁਣੀਆਂ ਹਨ। ਉਨ੍ਹਾਂ ਕਿਹਾ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਪੈਨਸ਼ਨ ਵਿੱਚ ਵਾਧਾ ਜਾਂ ਕਿਸੇ ਕਾਗਜ਼ੀ ਤਰੁਟੀ ਦੀ ਦਰੁਸਤੀ ਕਰਵਾਉਣਾ ਜਾਂ ਫਿਰ ਮੈਡੀਕਲ ਨਾਲ ਸਬੰਧਤ ਕੋਈ ਦਿੱਕਤਾਂ ਹਨ। ਇਸ ਸਬੰਧੀ ਸਮੱਸਿਆਵਾਂ ਸੁਣੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 1971 ਤੇ 1965 ਦੇ ਜੰਗੀ ਸ਼ਹੀਦ ਬਾਬਾ ਗੁਰਨਾਮ ਸਿੰਘ ਤੇ ਬਸੰਤ ਸਿੰਘ ਦੇ ਪਰਿਵਾਰ ਵੀ ਸ਼ਾਮਲ ਹੋਏ ਤੇ ਉਨ੍ਹਾਂ ਦੇ ਸਨਮਾਨ ਲਈ ਪੰਚਾਇਤ ਵੱਲੋਂ ਵੀ ਉਪਰਾਲਾ ਕੀਤਾ ਜਾਵੇਗਾ।