Accident News: ਦੋ ਕੈਂਟਰਾਂ ਦੀ ਆਹਮੋ ਸਾਹਮਣੇ ਹੋਈ ਭਿਆਨਕ ਟੱਕਰ, ਇੱਕ ਡਰਾਇਵਰ ਦੀ ਮੌਕੇ 'ਤੇ ਮੌਤ - ਟੋਲ ਪਲਾਜ਼ਾ ਢਿੱਲਵਾਂ
🎬 Watch Now: Feature Video
Published : Nov 9, 2023, 9:14 PM IST
ਅੰਮ੍ਰਿਤਸਰ: ਦੇਰ ਸ਼ਾਮ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ 'ਤੇ ਨੈਸ਼ਨਲ ਹਾਈਵੇ 'ਤੇ ਸਥਿਤ ਟੋਲ ਪਲਾਜ਼ਾ ਢਿੱਲਵਾਂ ਨੇੜੇ ਦੋ ਕੈਂਟਰਾਂ ਦੀ ਆਹਮੋ ਸਾਹਮਣੇ ਤੋਂ ਭਿਆਨਕ ਟੱਕਰ ਹੋ ਗਈ। ਇਸ ਟੱਕਰ ਕਾਰਨ ਇੱਕ ਕੈਂਟਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ, ਜਦ ਕਿ ਦੂਜੇ ਕੈਂਟਰ ਦਾ ਚਾਲਕ ਅਤੇ ਹੈਲਪਰ ਜ਼ਖ਼ਮੀ ਹੋ ਗਿਆ, ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਕੈਂਟਰ ਅੰਮ੍ਰਿਤਸਰ ਤੋਂ ਦਿੱਲੀ ਵਾਲੇ ਪਾਸੇ ਜਾ ਰਿਹਾ ਸੀ , ਜੋ ਬੇਕਾਬੂ ਹੋ ਕੇ ਦੂਜੀ ਤਰਫ਼ ਜਲੰਧਰ ਵਾਲੇ ਪਾਸੇ ਤੋਂ ਅੰਮ੍ਰਿਤਸਰ ਵਾਲੇ ਆ ਰਹੇ ਕੈਂਟਰ ਨਾਲ ਟਕਰਾਅ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਪੀੜਤਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਵਾਰਸਾਂ ਨੂੰ ਜਾਕਣਾਰੀ ਦਿੱਤੀ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹਾਦਸੇ ਦਾ ਕਾਰਨ ਨੀਂਦ ਹੋ ਸਕਦਾ ਹੈ, ਬਾਕੀ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ।