ਟਿੰਬਰ ਡਿਪੂ 'ਚ ਲੱਗੀ ਅੱਗ ਨਾਲ 11 ਲੋਕ ਜ਼ਿੰਦਾ ਸੜੇ, ਦੇਖੋ ਵੀਡੀਓ - ਸਿਕੰਦਰਾਬਾਦ ਵਿੱਚ ਲੱਗੀ ਅੱਗ
🎬 Watch Now: Feature Video
ਹੈਦਰਾਬਾਦ: ਸਿਕੰਦਰਾਬਾਦ ਦੇ ਬੋਯਾਗੁਡਾ ਵਿੱਚ ਅੱਜ ਤੜਕੇ ਇੱਕ ਲੱਕੜ ਦੇ ਡਿਪੂ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 11 ਲੋਕ ਜ਼ਿੰਦਾ ਸੜ ਗਏ। ਇਸ ਦੇ ਨਾਲ ਹੀ ਦੋ ਲੋਕਾਂ ਦਾ ਬਚਾਅ ਹੋ ਗਿਆ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਡਿਪੂ ਵਿੱਚ 15 ਕਰਮਚਾਰੀ ਮੌਜੂਦ ਸਨ। ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਹ ਜ਼ੇਰੇ ਇਲਾਜ ਹਨ।
Last Updated : Feb 3, 2023, 8:20 PM IST