ਲਖੀਮਪੁਰ ਖੀਰੀ ਮਾਮਲਾ: ਕਿਸਾਨਾਂ ਨੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ - ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਜ਼ਮਾਨਤ
🎬 Watch Now: Feature Video
ਤਰਨਤਾਰਨ: ਜ਼ਿਲ੍ਹੇ ’ਚ ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਦੇ ਭਾਈ ਝਾੜੂ ਸਾਹਿਬ ਜੀ ਜੋਨ ਵਲਟੋਹਾ ਵਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਜ਼ਮਾਨਤ ਦੇਣੀ ਸਿੱਧ ਕਰਦੀ ਹੈ ਕਿ ਨਿਆਂ ਪਾਲਿਕਾ ਜਿਸ ’ਤੇ ਲੋਕਾਂ ਦਾ ਵੱਡਾ ਵਿਸ਼ਵਾਸ਼ ਹੁੰਦਾ ਹੈ ਲਖੀਮਪੁਰ ਖੀਰੀ ਦੇ ਕਾਤਲਾਂ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਕੇ ਮੋਦੀ ਸਰਕਾਰ ਨੇ ਸਿੱਧ ਕਰ ਦਿੱਤਾ ਹੈ ਕਿ ਸਿਆਸੀ ਲੋਕਾਂ ਦੀ ਭੇਂਟ ਕੋਰਟ ਵੀ ਚੜ੍ਹ ਚੁੱਕੇ ਹਨ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਵੋਟਾਂ ਵਾਲੀਆਂ ਧਿਰਾਂ ਤੋਂ ਇਨਸਾਫ ਦੀ ਝਾਕ ਰੱਖਣੀ ਮੱਦਬੁੱਧੀ ਵਾਲ਼ੀ ਗੱਲ ਹੈ।
Last Updated : Feb 3, 2023, 8:11 PM IST