ਖਾਲਿਸਤਾਨ ਕਮਾਂਡੋ ਫੋਰਸ ਦੇ ਸਾਬਕਾ ਅੱਤਵਾਦੀ ਦੇ ਘਰੋਂ ਲੋੜੀਂਦੇ ਕਾਤਲ ਕਾਬੂ - Terrorists
🎬 Watch Now: Feature Video
ਤਰਨ ਤਾਰਨ: ਖਾਲਿਸਤਾਨ ਕਮਾਂਡੋ ਫੋਰਸ (ਕੇਸੀਐੱਫ) ਦੇ ਸਾਬਕਾ ਮੈਂਬਰ ਗੁਰਸੇਵਕ ਸਿੰਘ ਉਰਫ਼ ਬਬਲਾ ਦੇ ਘਰ ਛਾਪੇਮਾਰੀ ਕਰ ਕੇ ਪੁਲਿਸ ਨੇ ਕਤਲ ਮਾਮਲੇ 'ਚ ਵਾਂਟੇਡ 2 ਮੁਲਜ਼ਮਾਂ ਅੰਮ੍ਰਿਤਪ੍ਰੀਤ ਸਿੰਘ, ਜਗਪ੍ਰੀਤ ਸਿੰਘ ਨੂੰ ਕਾਬੂ ਕੀਤਾ ਹੈ। ਮੌਕੇ 'ਤੇ ਪੁਲਿਸ ਨੇ ਇਕ ਕਿੱਲੋ 300 ਗ੍ਰਾਮ ਹੈਰੋਈਨ, 3 ਪਿਸਤੌਲ, ਇੱਕ ਰਾਈਫਲ ਤੇ 22 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਫੜ੍ਹੇ ਗਏ ਮੁਲਜ਼ਮਾਂ ਖ਼ਿਲਾਫ਼ 30 ਮਾਮਲੇ ਦਰਜ ਹਨ। ਮੁਲਜ਼ਮਾਂ ਨੇ ਪਹਿਲੀ ਪੁੱਛਗਿੱਛ 'ਚ ਮੰਨਿਆ ਕਿ ਉਨ੍ਹਾਂ ਨੇ ਮੱਛੀ ਦੇ ਠੇਕੇਦਾਰ ਮੁਖਤਿਆਰ ਸਿੰਘ ਦੀ ਹੱਤਿਆ ਕਰ ਕੇ ਸਾਬਕਾ ਅੱਤਵਾਦ ਦੇ ਘਰ 'ਚ ਪਨਾਹ ਲਈ ਸੀ। ਜਿਸ ਤੋਂ ਬਾਅਦ ਸਾਬਕਾ ਅੱਤਵਾਦੀ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਸਥਿਤ ਆਪਣੇ ਮਕਾਨ 'ਚ ਰੱਖਿਆ ਸੀ।