ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਕੋਰੋਨਾ ਵਾਰਡ 'ਚ ਮਰੀਜ਼ਾਂ ਨੂੰ ਨਹੀਂ ਮਿਲ ਰਿਹਾ ਸਮੇਂ 'ਤੇ ਖਾਣਾ: ਪ੍ਰਤੀ ਮਲਹੋਤਰਾ - patiala coronavirus news
🎬 Watch Now: Feature Video
ਪਟਿਆਲਾ: ਇੱਕ ਵਾਰ ਫਿਰ ਰਜਿੰਦਰਾ ਹਸਪਤਾਲ ਕੋਰੋਨਾ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ ਘਿਰਦਾ ਨਜ਼ਰ ਆ ਰਿਹਾ। ਪਿਹੋਵਾ ਤੋਂ ਪ੍ਰਕਾਸ਼ ਕੌਰ ਨਾਂਅ ਦੀ ਔਰਤ ਨੇ ਹਸਪਤਾਲ ਦੇ ਸਟਾਫ 'ਤੇ ਇਲਜ਼ਾਮ ਲਾਇਆ ਕਿ ਉਸ ਦੇ ਪੁੱਤਰ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਜਾ ਰਿਹਾ ਅਤੇ ਉਸ ਨੇ ਕਿਹਾ ਕਿ ਉਸ ਦੇ ਪੁੱਤਰ ਨੂੰ ਖਾਣਾ ਨਹੀਂ ਦਿੱਤਾ ਜਾ ਰਿਹਾ, ਨਾਂ ਹੀ ਉਨ੍ਹਾਂ ਨਾਲ ਗੱਲ ਕਰਵਾਈ ਜਾ ਰਹੀ ਹੈ। ਇਸ ਮੌਕੇ ਹਸਪਤਾਲ ਪਹੁੰਚੇ ਆਪ ਆਗੂ ਪ੍ਰਤੀ ਮਲਹੋਤਰਾ ਨੇ ਕਿਹਾ ਕਿ ਇੱਥੇ ਮਰੀਜ਼ਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਨੇ ਕਿਹਾ ਕਿ ਮਰੀਜ਼ਾਂ ਨੂੰ ਸਮੇਂ 'ਤੇ ਖਾਣਾ ਵੀ ਦਿੱਤਾ ਜਾ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਟਿਆਲਾ ਦੇ ਐਸਡੀਐਮ ਨੂੰ ਮੰਗ ਪੱਤਰ ਵੀ ਦਿੱਤਾ। ਉੱਥੇ ਹੀ ਐਸਡੀਐਮ ਨੇ ਸਫਾਈ ਦਿੰਦਿਆ ਕਿਹਾ ਕਿ ਸਾਰਾ ਕੁੱਝ ਸਹੀਂ ਹੈ, ਉਨ੍ਹਾਂ ਮਰੀਜ਼ਾਂ ਸਹੀਂ ਸਮੇਂ 'ਤੇ ਖਾਣਾ ਮਿਲ ਰਿਹਾ ਹੈ।