ਨਸ਼ਿਆਂ ਤੋ ਦੁਰ ਰੱਖਣ ਲਈ ਪੁਲਿਸ ਕਰ ਰਹੀ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ - punjab police news
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਜ਼ਿਲ੍ਹੇ ਭਰ ਵਿੱਚ ਅਲੱਗ ਅਲੱਗ ਸੈਂਟਰਾਂ ਉੱਪਰ ਪੰਜਾਬ ਪੁਲਿਸ ਦੇ ਕੋਚ ਤੈਨਾਤ ਕਰਕੇ ਬੱਚਿਆਂ ਨੂੰ ਖੇਡਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਇਸ ਦੇ ਚੱਲਦੇ ਮਲੋਟ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਖੇਡਾਂ ਵਿੱਚ ਸਿਖਲਾਈ ਲੈਣ ਵਾਲੇ 200 ਤੋਂ ਵੱਧ ਬੱਚਿਆਂ ਨੂੰ ਵੱਖ ਵੱਖ ਖੇਡਾਂ ਨਾਲ ਸਬੰਧਤ ਕਿੱਟਾਂ ਮਲੋਟ ਪੁਲਿਸ ਵਲੋਂ ਵੰਡੀਆਂ ਗਈਆਂ। ਇਸ ਮੌਕੇ ਬੱਚਿਆਂ ਨੂੰ ਖੇਡਾਂ ਵਿੱਚ ਸਿਖਲਾਈ ਦੇ ਰਹੇ ਪੰਜਾਬ ਪੁਲਸ ਦੇ ਕੋਚ ਜਗਸੀਰ ਪੁਰੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਪੰਜਾਬ ਪੁਲੀਸ ਦੇ ਕੋਚ ਤੈਨਾਤ ਕਰਕੇ ਵੱਖ ਵੱਖ ਖੇਡਾਂ ਵਿੱਚ ਬੱਚਿਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।