ਵਿਰੋਧੀ ਦਲਿਤਾਂ ਦੇ ਨਾਂਅ 'ਤੇ ਕਰ ਰਹੇ ਸਿਆਸਤ: ਵੇਰਕਾ
🎬 Watch Now: Feature Video
ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਬੀਤੇ ਕੱਲ੍ਹ ਆਪਣੀ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਖਿਲਾਫ਼ ਪ੍ਰਦਰਸ਼ਨ ਕਰਦਿਆਂ ਕਿਹਾ ਸੀ ਕਿ ਸਰਕਾਰ ਨੇ ਵਾਅਦੇ ਪੂਰੇ ਨਹੀਂ ਕੀਤੇ। ਇਸ 'ਤੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਪਲਟਵਾਰ ਕੀਤਾ ਹੈ। ਵੇਰਕਾ ਦਾ ਕਹਿਣਾ ਕਿ ਵਿਰੋਧੀ ਸਿਆਸਤ ਕਰ ਰਹੇ ਹਨ, ਜਦਕਿ ਕਾਂਗਰਸ ਸਰਕਾਰ ਨੇ ਬਜਟ 'ਚ ਕਾਫ਼ੀ ਕੁਝ ਨਵਾਂ ਲੈਕੇ ਆਉਂਦਾ ਅਤੇ ਸ਼ਗਨ ਸਕੀਮ, ਪੈਨਸ਼ਨਾਂ ਅਤੇ ਹੋਰ ਕਈ ਚੀਜਾਂ 'ਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਭੀਮ ਰਾਓ ਅੰਬੇਦਕਰ ਜੀ ਦੇ ਨਾਮ 'ਤੇ ਕਾਲਜ, ਯੂਨੀਵਰਸਿਟੀ ਅਤੇ ਚੇਅਰ ਸਥਾਪਿਤ ਕੀਤੀ , ਜਦਕਿ ਵਿਰੋਧੀ ਦਲਿਤਾਂ ਦੇ ਨਾਮ 'ਤੇ ਸਿਰਫ਼ ਸਿਆਸਤ ਕਰ ਰਹੇ ਹਨ। ਜਦਕਿ ਕਾਂਗਰਸ ਸਰਕਾਰ ਦਾ ਬਜਟ ਭੀਮ ਰਾਓ ਅੰਬੇਦਕਰ ਨੂੰ ਸਮਰਪਿਤ ਸੀ।