ਵੀ.ਆਈ.ਪੀ. ਸੱਭਿਆਚਾਰ ਨੇ ਖੱਜਲ ਕੀਤੇ ਮਰੀਜ਼ - ਪੁਲਿਸ
🎬 Watch Now: Feature Video
ਪਟਿਆਲਾ ਵਿੱਚ ਸਥਿਤ ਸਮੂਹਿਕ ਸਿਹਤ ਕੇਂਦਰ ਦੁਧਨ ਸਾਧਾਂ ਵਿਖੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਡਾਇਬੀਟੀਜ਼ ਰਟਿਨੋਪੈਥੀ ਸਕਰਿਨਿੰਗ ਦੀ ਸ਼ੁਰੁਆਤ ਕਰਨ ਲਈ ਪਹੁੰਚੇ ਸਨ। ਉੱਥੇ ਹੀ ਇਸ ਸਮਾਗਮ ਦੌਰਾਨ ਸਿਹਤ ਕੇਂਦਰ ਵਿੱਚ ਆਪਣੇ ਇਲਾਜ ਲਈ ਆਏ ਮਰੀਜ਼ਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ। ਪ੍ਰੇਸ਼ਾਨੀ ਦਾ ਕਾਰਨ ਪੁਲਿਸ ਵੱਲੋਂ ਮੰਤਰੀ ਲਈ ਕੀਤੇ ਗਏ ਸੁਰੱਖਿਆ ਦੇ ਪ੍ਰਬੰਧ ਸਨ। ਇਸ ਮੌਕੇ ਆਏ ਹੋਏ ਮਰੀਜ਼ਾਂ ਨੇ ਆਖਿਆ ਕਿ ਉਹ ਉਨ੍ਹਾਂ ਨੂੰ ਪੁਲਿਸ ਵੱਲੋਂ ਹਸਪਤਾਲ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ। ਇਸ ਕਾਰਨ ਉਹ ਬਹੁਤ ਸਮੇਂ ਤੋਂ ਇੱਧਰ-ਉੱਧਰ ਖੱਜਲ ਖੁਆਰ ਹੋ ਰਹੇ ਹਨ।