ਮੁਹਾਲੀ ਏਅਰਪੋਰਟ 'ਤੇ ਅਜੇ ਮਾਕਨ ਤੇ ਹਰੀਸ਼ ਚੌਧਰੀ ਨੂੰ ਲੈਣ ਪੁੱਜੇ ਨਵਜੋਤ ਸਿੱਧੂ - ਅਬਜ਼ਰਵਰ
🎬 Watch Now: Feature Video
ਮੁਹਾਲੀ ਇੰਟਰਨੈਸ਼ਨਲ ਏਅਰਪੋਰਟ (Mohali International Airport) 'ਤੇ ਹਰੀਸ਼ ਚੌਧਰੀ (Harish Chaudhary) ਤੇ ਅਜੈ ਮਾਕਨ (Ajay Maken) ਅਬਜ਼ਰਵਰ ਵਜੋਂ ਪੰਜਾਬ ਪਹੁੰਚੇ ਜਿਨ੍ਹਾਂ ਨੂੰ ਰਿਸੀਵ ਕਰਨ ਪੰਜਾਬ ਪ੍ਰਧਾਨ ਨਵਜੋਤ ਸਿੱਧੂ (Punjab President Navjot Sidhu), ਪਰਗਟ ਸਿੰਘ (Pargat Singh) ਤੇ ਹੋਰ ਕਾਂਗਰਸੀ ਲੀਡਰ, ਕੁਲਜੀਤ ਨਾਗਰਾ ਅਤੇ ਹੋਰ ਕਾਂਗਰਸੀ ਲੀਡਰ ਉਥੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਆਬਜ਼ਰਵਰ ਅਜੇ ਮਾਕਨ ਜਦੋਂ ਏਅਰਪੋਰਟ ਤੋਂ ਬਾਹਰ ਆਏ ਤਾਂ ਨਵਜੋਤ ਸਿੰਘ ਸਿੱਧੂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਥੋੜੀ ਹਫੜਾ-ਦਫੜੀ ਬਣੀ ਰਹੀ ਕਿ ਕਿਹੜੀ ਗੱਡੀ ਵਿਚ ਬੈਠਣਾ ਹੈ। ਫਿਰ ਅਜੇ ਮਾਕਨ ਕਾਰ ਵਿਚ ਬੈਠ ਗਏ। ਜਿਸ ਮਗਰੋਂ ਨਵਜੋਤ ਸਿੱਧੂ ਉਨ੍ਹਾਂ ਤੋਂ ਪਿਛਲੀ ਕਾਰ ਵਿਚ ਬੈਠ ਗਏ। ਪੰਜਾਬ ਅਗਾਮੀ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਕਰਕੇ ਸਿਆਸੀ ਹਲਚਲ ਬਹੁਤ ਤੇਜ਼ ਹੋ ਗਈ ਹੈ। ਇਸੇ ਕਾਰਨ ਅੱਜ ਸਾਢੇ ਪੰਜ ਵਜੇ ਕਾਂਗਰਸੀ ਵਿਧਾਇਕ ਦਲ ਦੀ ਮੀਟਿੰਗ ਸੱਦੀ ਗਈ ਹੈ।