ਹਾਈ ਕੋਰਟ ਦਾ ਹੁਕਮ ਦੋ ਹਫਤਿਆਂ 'ਚ ਪੰਜਾਬ ਸਰਕਾਰ ਕਾਰਾਂ 'ਤੇ ਲਾਲ ਤੇ ਨੀਲੀਆਂ ਲਗਾਉਣ ਸਬੰਧੀ ਜਾਰੀ ਕਰੇ ਹਦਾਇਤਾਂ - ਵੀਆਈਪੀ ਕਲਚਰ
🎬 Watch Now: Feature Video
ਚੰਡੀਗੜ੍ਹ: ਕਾਰਾਂ 'ਤੇ ਲਾਲ ਜਾਂ ਨੀਲੀਆਂ ਬੱਤੀਆਂ ਲਗਾ ਕੇ ਲੋਕ ਨੁਮਾਇੰਦਿਆਂ ਵੱਲੋਂ ਵੀਆਈਪੀ ਕਲਚਰ ਦੇ ਕੀਤੇ ਜਾਂਦੇ ਪ੍ਰਦਰਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ। ਜਲੰਧਰ ਵਾਸੀ ਸਿਮਰਨਜੀਤ ਸਿੰਘ ਦੀ ਜਨ ਹਿੱਤ ਪਟੀਸ਼ਨ 'ਤੇ ਫੈਸਲਾ ਸੁਣਾਉਂਦੇ ਹੋਏ ਹਾਈ ਕੋਰਟ ਦੇ ਮੁੱਖ ਜੱਜ ਰਵੀ ਸ਼ੰਕਰ ਝਾਅ ਅਤੇ ਜੱਜ ਅਰੁਣ ਪੱਲੀ ਨੇ ਲਾਲ ਤੇ ਨੀਲੀ ਬੱਤੀ ਦੀ ਦੁਰਵਤੋਂ ਰੋਕਣ ਲਈ ਪੰਜਾਬ ਸਰਕਾਰ ਨੂੰ ਦੋ ਹਫਤਿਆਂ ਅੰਦਰ ਹਦਾਇਤਾਂ ਜਾਰੀ ਕਰਨ ਲਈ ਕਿਹਾ ਹੈ।