ਫਿਰੋਜ਼ਪੁਰ ’ਚ ਹਰਸਿਮਰਤ ਬਾਦਲ ਦਾ ਵਿਰੋਧ - ਸੀਨੀਅਰ ਆਗੂ ਬੀਬੀ ਹਰਸਿਮਰਤ ਕੌਰ ਬਾਦਲ
🎬 Watch Now: Feature Video
ਫਿਰੋਜਪੁਰ: ਵਿਧਾਨਸਭਾ ਚੋਣਾਂ (Assembly election) ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ ਪੰਜਾਬ ਵਿੱਚ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਦੇ ਆਮ ਨੇਤਾਵਾਂ ਦਾ ਵਿਰੋਧ ਹੋਣਾ ਸੁਭਾਵਿਕ ਹੀ ਹੈ, ਇਥੋਂ ਤੱਕ ਕਿ ਲੋਕ ਵੱਖ-ਵੱਖ ਮੁੱਦਿਆਂ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਖੁੱਲ੍ਹਾ ਵਿਰੋਧ (Oppose to Sukhbir Badal) ਕਰ ਰਹੇ ਹਨ ਤੇ ਹੁਣ ਬੁੱਧਵਾਰ ਨੂੰ ਬਠਿੰਡਾ ਤੋਂ ਸੰਸਦ ਮੈਂਬਰ (MP Bathinda) ਤੇ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਹਰਸਿਮਰਤ ਕੌਰ ਬਾਦਲ (Senior SAD Leader Harsimrat Kaur Badal) ਨੂੰ ਵੀ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਖਾਸ ਕਰਕੇ ਕਿਸਾਨਾਂ ਅਤੇ ਕਾਂਗਰਸੀਆਂ ਨੇ ਬੀਬੀ ਬਾਦਲ ਦਾ ਵਿਰੋਧ ਕੀਤਾ ਤੇ ਵੱਡੇ ਸੁਆਲ ਖੜ੍ਹੇ ਕੀਤੇ ਕਿ ਪਿਛਲੇ ਡੇਢ ਸਾਲ ਤੋਂ ਪਾਰਟੀ ਪ੍ਰਧਾਨ ਤੇ ਫਿਰੋਜਪੁਰ ਤੋਂ ਸੰਸਦ ਮੈਂਬਰ ਸੁਖਬੀਰ ਬਾਦਲ ਇਲਾਕੇ ਦੀ ਸਾਰ ਲੈਣ ਕਿਉਂ ਨਹੀਂ ਆਏ। ਹਾਲਾਂਕਿ ਪਾਰਟੀ ਜਿਆਦਾਤਰ ਸੀਟਾਂ ‘ਤੇ ਉਮੀਦਵਾਰ ਐਲਾਨ ਕੇ ਚੋਣ ਮੈਦਾਨ ਵਿੱਚ ਨਿਤਰ ਚੁੱਕੀ ਹੈ ਪਰ ਇਸ ਤਰ੍ਹਾਂ ਨਾਲ ਖੁੱਲ੍ਹਾ ਵਿਰੋਧ ਹੋਣ ਨਾਲ ਸਪਸ਼ਟ ਪ੍ਰਤੀਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਲੋਕਾਂ ਨੂੰ ਆਪਣੇ ਪੱਖ ਵਿੱਚ ਨਹੀਂ ਕਰ ਸਕੀ ਹੈ।