ਸਰਕਾਰ ਦੇ ਅਸਾਮੀਆਂ ਖਤਮ ਕਰਨ ਦੇ ਫੈਸਲੇ ਵਿਰੁੱਧ ਜਲ ਸਰੋਤ ਵਿਭਾਗ ਦੇ ਮੁਲਾਜ਼ਮਾਂ ਨੇ ਚੁੱਕਿਆ ਝੰਡਾ - Employees of the Water Resources Department
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-8069592-thumbnail-3x2-55.jpg)
ਚੰਡੀਗੜ੍ਹ : ਪੰਜਾਬ ਕੈਬਿਨੇਟ ਨੇ ਜਲ ਸਰੋਤ ਵਿਭਾਗ ਵਿੱਚੋਂ 8657 ਅਸਾਮੀਆਂ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ। ਇਸ ਫੈਸਲੇ ਵਿਰੁੱਧ ਵਿਭਾਗ ਦੇ ਮੁਲਾਜ਼ਮਾਂ ਨੇ ਵੀ ਝੰਡਾ ਚੁੱਕ ਲਿਆ ਹੈ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਵਿੱਚ ਵਿਭਾਗ ਦੇ ਕਰਮਚਾਰੀ ਅਤੇ ਸਾਂਝੇ ਮੁਲਾਜ਼ਮ ਮੰਚ ਦੇ ਕਨਵੀਨਰ ਜਗਮੋਹਨ ਕੋਲ ਨੇ ਕਿਹਾ ਕਿ ਸਰਕਾਰ ਚੋਰ-ਮੋਰੀ ਰਾਹੀਂ ਵਿਭਾਗ ਨੂੰ ਖਤਮ ਕਰਨ ਅਤੇ ਮੁਲਾਜ਼ਮ ਮਾਰੂ ਨੀਤੀਆਂ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਨਵੇਂ ਆਏ ਚੇਅਰਮੈਨ ਦੇ ਲਈ 70 ਨਵੇਂ ਮੁਜ਼ਲਾਮ ਤਾਂ ਭਰਤੀ ਕੀਤੇ ਜਾ ਰਹੇ ਹਨ ਪਰ ਮੌਜੂਦਾਂ ਅਸਾਮੀਆਂ ਨੂੰ ਖਤਮ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫੈਸਲਾ ਨਾ ਬਦਲਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।