ਚੰਡੀਗੜ੍ਹ: ਪੀਜੀਆਈ ਵੱਲੋਂ ਟੈਲੀ ਕੰਸਲਟੇਸ਼ਨ ਸਰਵਿਸ ਕੀਤੀ ਗਈ ਸ਼ੁਰੂ
🎬 Watch Now: Feature Video
ਕੋਰੋਨਾ ਵਾਇਰਸ ਨੂੰ ਵੇਖਦੇ ਹੋਏ ਚੰਡੀਗੜ੍ਹ ਪੀਜੀਆਈ ਦੇ ਡਿਪਾਰਟਮੈਂਟ ਆਫ਼ ਟੈਲੀਮੈਡੀਸਨ ਵੱਲੋਂ ਹੁਣ ਟੈਲੀ ਕੰਸਲਟੇਸ਼ਨ ਸਰਵਿਸ ਸ਼ੁਰੂ ਕਰ ਦਿੱਤੀ ਗਈ। ਦੱਸ ਦਈਏ ਇਹ ਸਰਵਿਸ ਪੀਜੀਆਈ ਦੇ ਬਾਹਰਲੇ ਮਰੀਜ਼ਾਂ ਵਾਸਤੇ ਸ਼ੁਰੂ ਕੀਤੀ ਗਈ ਹੈ। ਸ਼ੁਰੂ ਕੀਤੀ ਗਈ ਟੈਲੀ ਕੰਸਲਟੇਸ਼ਨ ਵਿੱਚ ਸਾਰੇ ਮਰੀਜ਼ਾਂ ਦੀ ਜਾਣਕਾਰੀ ਹੋਵੇਗੀ। ਸਬੰਧਿਤ ਡਿਪਾਰਟਮੈਂਟ ਵੱਲੋਂ ਦੋ ਕੰਸਲਟੈਂਟਸ ਨੂੰ ਰੱਖਿਆ ਗਿਆ ਹੈ ਜੋ ਕਿ ਸਵੇਰੇ 11 ਵਜੇ ਤੋਂ 2 ਵਜੇ ਤੱਕ ਜਾਣਕਾਰੀ ਲੈ ਸਕਦੇ ਹਨ। ਇਸ ਤੋਂ ਇਲਾਵਾ ਪੀਜੀਆਈ ਦੇ ਜਿੰਨੇ ਵੀ ਮਰੀਜ਼ ਹਨ ਉਹ ਸਵੇਰੇ 9 ਵਜੇ ਤੋਂ 10 ਵਜੇ ਤੱਕ ਖ਼ੁਦ ਨੂੰ ਟੈਲੀ ਕੰਸਲਟੇਸ਼ਨ ਲਈ ਰਜਿਸਟਰ ਕਰਵਾ ਸਕਦੇ ਹਨ। ਲੋਕਾਂ 01722756181 ਤੇ 8427025335 ਉੱਤੇ ਸੰਪਰਕ ਕਰ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਉਹ ਈਮੇਲ ਰਾਹੀ ਵੀ ਰਜਿਸਟਰੇਸ਼ਨ ਕਰਵਾ ਸਕਦੇ ਹਨ।