ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ 26 ਸਬਜ਼ੀ ਮੰਡੀ ਦੇ ਵਿੱਚ ਲੱਗੇਗੀ ਸੈਨੇਟਾਈਜ਼ਰ ਮਸ਼ੀਨ - vegetable market
🎬 Watch Now: Feature Video
ਚੰਡੀਗੜ੍ਹ: ਸੈਕਟਰ 26 ਦੀ ਸਬਜ਼ੀ ਮੰਡੀ ਦੇ ਵਿੱਚ ਲਗਾਉਣ ਵਾਸਤੇ ਬਣਾ ਰਹੇ ਸੈਨੇਟਾਈਜ਼ਰ ਮਸ਼ੀਨ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਦੇ ਵਿੱਚ ਫੈਲਾਇਆ ਹੋਇਆ ਹੈ। ਭਾਰਤ ਦੇ ਵਿੱਚ ਵੀ ਕੋਰੋਨਾ ਵਾਰਿਸ ਦੇ ਕੇਸ ਹਰ ਰੋਜ਼ ਵਧ ਰਹੇ ਹਨ। ਭਾਰਤ ਸਰਕਾਰ ਨੇ ਪੂਰੇ ਦੇਸ਼ ਦੇ ਵਿੱਚ 21 ਦਿਨ ਦਾ ਲੌਕਡਾਊਨ ਕੀਤਾ ਗਿਆ ਹੈ, ਹਰ ਸੂਬਾ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਉਨ੍ਹਾਂ ਦੇ ਸੂਬੇ ਵਿੱਚ ਲੋਕ ਆਪਣੇ ਘਰਾਂ ਦੇ ਅੰਦਰੋ ਬਾਹਰ ਨਾ ਨਿਕਲਣ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਪਹਿਲੇ ਦਿਨ ਤੋਂ ਹੀ ਚੰਡੀਗੜ੍ਹ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ। ਇਸ ਕਰਕੇ ਚੰਡੀਗੜ੍ਹ ਦੇ ਵਿੱਚ ਕੇਸ ਬਹੁਤ ਘੱਟ ਆ ਰਹੇ ਹਨ। ਕਾਰਪੋਰੇਸ਼ਨ ਵੱਲੋਂ ਸੈਕਟਰ 26 ਸਬਜ਼ੀ ਮੰਡੀ ਦੇ ਬਾਹਰ ਇੱਕ ਸੈਨੇਟਾਈਜ਼ਰ ਮਸ਼ੀਨ ਲਗਾਈ ਜਾ ਰਹੀ ਹੈ।