ਸੀਐੱਮ ਚੰਨੀ ਦੇ ਜਾਇਦਾਦ ਵਾਲੇ ਬਿਆਨ ’ਤੇ ਰਾਘਵ ਚੱਢਾ ਨੇ ਕਿਹਾ- 'ਲੋਕਾਂ ਨੂੰ ਨਾ ਬਣਾਉਣ ਬੇਵਕੂਫ਼' - ਪੰਜਾਬ ਵਿਧਾਨਸਭਾ ਚੋਣਾਂ 2022
🎬 Watch Now: Feature Video
ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 ਦੇ ਚੱਲਦਿਆਂ ਪੰਜਾਬ ਵਿੱਚ ਸਿਆਸਤ ਭਖੀ ਹੋਈ ਹੈ। ਪਾਰਟੀਆਂ ਵੱਲੋਂ ਵਿਰੋਧੀਆਂ ਪਾਰਟੀਆਂ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਇਸੇ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਕੁਝ ਸਵਾਲਾਂ ਦੇ ਜਵਾਬ ਮੰਗੇ। ਸੀਐੱਮ ਚੰਨੀ ਨੇ ਕਿਹਾ ਕਿ ਉਹ ਆਪਣੇ ਘਰਵਾਲੀ ਦੇ ਨਾਂ ਉੱਤੇ ਕੋਈ ਜਾਇਦਾਦ ਨਹੀਂ ਖ਼ਰੀਦਣਗੇ ਅਤੇ ਨਾ ਹੀ ਵਪਾਰ ਕਰਨਗੇ ਜਿਸ ਉੱਤੇ ਰਾਘਵ ਚੱਢਾ ਨੇ ਸਵਾਲ ਕਰਦਿਆ ਕਿਹਾ ਕਿ ਉਨ੍ਹਾਂ ਦਾ ਸਾਰਾ ਗੈਰ ਕਾਨੂੰਨੀ ਜਿਵੇਂ ਰੇਤ ਆਦਿ ਦਾ ਅਤੇ ਵਪਾਰ ਉਨ੍ਹਾਂ ਦੀ ਸਾਲ ਦਾ ਮੁੰਡਾ ਸੰਭਾਲ ਰਿਹਾ ਹੈ। ਫਿਰ ਉਹ ਇਸ ਤਰ੍ਹਾਂ ਦਾ ਬਿਆਨ ਦੇਕੇ ਪੰਜਾਬ ਦੇ ਲੋਕਾਂ ਨੂੰ ਕਿਉਂ ਬੇਵਕੂਫ਼ ਬਣਾ ਰਹੇ ਹਨ।