ਲੱਖਾਂ ਦੀ ਚੋਰੀ ਕਰਨ ਵਾਲੇ ਚੜ੍ਹੇ ਪੁਲਿਸ ਦੇ ਹੱਥੀਂ - ਪਠਾਨਕੋਟ
🎬 Watch Now: Feature Video
ਪਠਾਨਕੋਟ 'ਚ ਪਿਛਲੇ ਲੰਬੇ ਸਮੇਂ ਤੋਂ ਵੱਡੇ ਵਪਾਰੀਆਂ ਦੀਆਂ ਦੁਕਾਨਾਂ ਤੇ ਚੋਰੀ ਦੀ ਵਾਰਦਾਤ ਹੋਣਾ ਇੱਕ ਆਮ ਗੱਲ ਹੋ ਗਈ ਹੈ। ਕੁਝ ਦਿਨ ਪਹਿਲਾਂ ਸੁਜਾਨਪੁਰ ਦੇ ਇੱਕ ਕੱਪੜੇ ਦੇ ਵਪਾਰੀ ਦੀ ਦੁਕਾਨ ਤੇ ਲੱਖਾਂ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਵੇਖਦੇ ਹੋਏ ਪਠਾਨਕੋਟ ਪੁਲਿਸ ਵੱਲੋਂ ਇਕ ਜਾਂਚ ਟੀਮ ਬਣਾਈ ਗਈ ਸੀ ਇਸ ਟੀਮ ਵੱਲੋਂ ਕੁੱਝ ਹੀ ਦਿਨਾਂ ਦੇ ਅੰਦਰ ਸੁਜਾਨਪੁਰ 'ਚ ਹੋਈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਨੂੰ ਫੜ੍ਹਨ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ।