ਨਗਰ ਕੌਂਸਲ ਰੂਪਨਗਰ ਵੱਲੋਂ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਨਕੇਲ ਪਾਉਣ ਦੀ ਸ਼ੁਰੂਆਤ - ਅਵਾਰਾ ਪਸ਼ੂਆਂ ਤੋਂ ਮੁਕਤ ਕਰਨ ਦੀ ਸ਼ੁਰੂਆਤ
🎬 Watch Now: Feature Video
ਰੂਪਨਗਰ: ਨਗਰ ਕੌਂਸਲ ਰੂਪਨਗਰ ਵੱਲੋਂ ਸ਼ਹਿਰ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਵੱਲੋਂ ਰੂਪਨਗਰ ਸ਼ਹਿਰ ਵਿੱਚ ਅੱਜ ਇਕ ਸਪੈਸ਼ਲ ਟੀਮ ਪਟਿਆਲੇ ਤੋਂ ਬੁਲਾਈ ਗਈ ਹੈ, ਜੋ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਪਕੜ ਕੇ ਰੂਪਨਗਰ ਦੀ ਗਊਸ਼ਾਲਾ ਵਿਖੇ ਜਮ੍ਹਾ ਕਰਵਾਉਣਗੇ। ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੇ ਨਾਲ ਸ਼ਹਿਰ ਵਿੱਚ ਘੁੰਮ ਰਹੇ ਅਵਾਰਾ ਪਸ਼ੂ ਇੱਕ ਜਗ੍ਹਾ ਹੀ ਭੇਜ ਦਿੱਤੇ ਜਾਣਗੇ ਅਤੇ ਸ਼ਹਿਰ ਵਿੱਚ ਜੋ ਅਵਾਰਾ ਪਸ਼ੂਆਂ ਦੇ ਘੁੰਮਣ ਦੇ ਨਾਲ ਸਮੱਸਿਆਵਾਂ ਹੋਣੀਆਂ ਹਨ, ਉਨ੍ਹਾਂ ਤੋਂ ਨਿਜਾਤ ਮਿਲੇਗੀ।
Last Updated : Feb 3, 2023, 8:19 PM IST