ਹਿਜਾਬ ਵਿਵਾਦ: ਅਨਿਲ ਵਿਜ ਦਾ ਬਿਆਨ, "ਡਰੈੱਸ ਕੋਡ ਫੋਲੋ ਨਹੀਂ ਕਰ ਸਕਦੇ ਤਾਂ ਘਰ ਬੈਠੋ"
ਹਰਿਆਣਾ: ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਆਪਣੇ ਬਿਆਨਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਰਹਿੰਦੇ ਹਨ। ਦੇਸ਼ ਵਿੱਚ ਵਧਦੇ ਹਿਜਾਬ ਵਿਵਾਦ ਦੇ ਵਿਚਾਲੇ ਵੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਬਿਆਨ ਸਾਹਮਣੇ ਆਇਆ ਹੈ। ਅਨਿਲ ਵਿੱਜ ਨੇ ਕਿਹਾ ਹੈ ਕਿ, "ਜੇਕਰ ਵਿਦਿਅਕ ਸੰਸਥਾਵਾਂ 'ਤੇ ਡਰੈੱਸ ਕੋਡ ਫੋਲੋ ਨਹੀਂ ਕਰ ਸਕਦੇ, ਤਾਂ ਤੁਸੀਂ ਆਪਣੇ ਘਰ ਬੈਠ ਸਕਦੇ ਹੋ।" ਜ਼ਿਕਰਯੋਗ ਹੈ ਕਿ ਹਿਜਾਬ ਨੂੰ ਲੈ ਕੇ ਸਾਰਾ ਵਿਵਾਦ ਜਨਵਰੀ ਤੋਂ ਸ਼ੁਰੂ ਹੋਇਆ ਸੀ ਕਰਨਾਟਕ ਦੇ ਇਕ ਸਰਕਾਰੀ ਕਾਲਜ ਵਿੱਚ ਛੇ ਵਿਦਿਆਰਥਣਾਂ ਨੇ ਹਿਜਾਬ ਪਾ ਕੇ ਕਾਲਜ ਵਿੱਚ ਐਂਟਰੀ ਕੀਤੀ ਸੀ। ਜਦਕਿ ਪ੍ਰਸ਼ਾਸਨ ਨੇ ਵਿਦਿਆਰਥਣਾਂ ਨੂੰ ਹਿਜਾਬ ਪਾਉਣ ਤੋਂ ਮਨਾ ਕੀਤਾ ਸੀ, ਪਰ ਉਹ ਫਿਰ ਵੀ ਹਿਜਾਬ ਪਾ ਕੇ ਆਈਆਂ। ਇਸ ਵਿਵਾਦ ਤੋਂ ਬਾਅਦ ਦੂਜੇ ਕਾਲਜਾਂ ਵਿੱਚ ਵੀ ਹਿਜਾਬ ਨੂੰ ਲੈ ਕੇ ਬਵਾਲ ਸ਼ੁਰੂ ਹੋ ਗਿਆ ਜਿਸ ਕਾਰਨ ਕਈ ਥਾਵਾਂ ਉਤੇ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ।