ਅਕਾਲੀ ਦਲ ਨੂੰ ਮਿਲਣਗੀਆਂ 80 ਸੀਟਾਂ:ਬਿਕਰਮ ਮਜੀਠੀਆ - ਸਿੱਧੂ ਉਨ੍ਹਾਂ ਦੇ ਵੱਡੇ ਭਰਾ ਹਨ
🎬 Watch Now: Feature Video
ਅੰਮ੍ਰਿਤਸਰ:ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਵੱਡੇ ਭਰਾ ਹਨ (sidhu is my brother, says majithia) ਇਸ ਕਰਕੇ ਹੀ ਉਨ੍ਹਾਂ ਵੱਲੋਂ ਉਨ੍ਹਾਂ ਨੂੰ ਸਤਿ ਸ੍ਰੀ ਆਕਾਲ ਕਿਹਾ ਗਿਆ ਹੈ। ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਵੀ ਬੂਥਾਂ ਦੇ ਉਤੇ ਆਪ ਪਹੁੰਚ ਕੇ ਜਾਂਚ ਕਰਦੇ ਹੋਏ ਨਜ਼ਰ ਆਏ। ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਵੋਟਾਂ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ ਤਾਂ ਜੋ ਕਿ ਲੋਕ ਵੱਧ ਚਡ਼੍ਹ ਕੇ ਆਪਣਾ ਹੱਕ ਹਕੂਕ ਵਰਤ ਸਕਣ। ਮਜੀਠੀਆ ਨੇ ਕਿਹਾ ਕਿ 18 ਸਾਲਾਂ ਤੋਂ ਲੋਕ ਠੋਕੋ ਤਾਲੀ ਤੋਂ ਦੁਖੀ ਸਨ ਅਤੇ ਹੁਣ ਲੋਕ ਅਕਾਲੀ ਦਲ ਨੂੰ ਜਿਤਾ ਕੇ ਵਿਧਾਨ ਸਭਾ ’ਚ ਇਸ ਹਲਕੇ ਚੋਂ ਭਾਰੀ ਬਹੁਮਤ ਵੀ ਦੇਣਗੇ। ਉਨ੍ਹਾਂ ਨੇ ਪੰਜਾਬ ਵਿੱਚ ਹੋ ਰਹੀਆਂ ਚੋਣਾਂ ਦੇ ਦੌਰਾਨ 72 ਤੋਂ80ਸੀਟਾਂ ਲੈਣ ਦੀ ਗੱਲ ਵੀ ਕਹੀ (majithia says, akali dal will win nearly 80 seats)।
Last Updated : Feb 3, 2023, 8:17 PM IST