'ਹਲਕੇ 'ਚ 'ਆਪ' ਤੇ ਕਾਂਗਰਸ ਦਾ ਨਹੀਂ ਕੋਈ ਵਜੂਦ' - ਕਾਂਗਰਸ ਦਾ ਨਹੀਂ ਕੋਈ ਵਜੂਦ
🎬 Watch Now: Feature Video
ਗੁਰਦਾਸਪੁਰ: ਵਿਧਾਨ ਸਭਾ ਹਲਕਾ ਕਾਦੀਆਂ (Vidhan Sabha constituency Kadia) ‘ਚ ਅਕਾਲੀ ਦਲ ਦੇ ਉਮੀਦਵਾਰ (Akali Dal candidates) ਗੁਰਇਕਬਾਲ ਸਿੰਘ ਮਾਹਲ ਲਗਾਤਾਰ ਸਰਗਰਮ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਡੂਰ ਟੂ ਡੂਰ ਚੋਣ ਪ੍ਰਚਾਰ (Door to door election campaign) ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦਾ ਭਰਵਾ ਸਵਾਗਤ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ (Aam Aadmi Party) ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ (Aam Aadmi Party candidates) ‘ਤੇ ਵੱਡੇ ਇਲਜ਼ਾਮ ਲੱਗੇ ਹਨ, ਜਿਸ ਕਰਕੇ ਹਲਕੇ ਦੇ ਲੋਕ ਉਨ੍ਹਾਂ ਲੋਕਾਂ ਨੂੰ ਆਪਣਾ ਆਗੂ ਨਹੀਂ ਮਨਜ਼ੂਰ ਕਰਨਗੇ।
Last Updated : Feb 3, 2023, 8:11 PM IST