ਨਿਜੀ ਸਕੂਲ ਦੀ ਪਾਰਕਿੰਗ ਵਿੱਚ ਲੱਗੀ ਅੱਗ, 13 ਦੋ ਪਹੀਆ ਵਾਹਨ ਚੜੇ ਅੱਗ ਦੀ ਭੇਂਟ - ਦਾਤਾਰਪੁਰ ਵਿੱਚ ਪੈਂਦੇ ਨਿਜੀ ਸਕੂਲ ਦੀ ਪਾਰਕਿੰਗ
🎬 Watch Now: Feature Video
ਹੁਸ਼ਿਆਰਪੁਰ ਦੇ ਕਸਬਾ ਦਾਤਾਰਪੁਰ ਵਿੱਚ ਪੈਂਦੇ ਨਿਜੀ ਸਕੂਲ ਦੀ ਪਾਰਕਿੰਗ (Parking of a private school in Datarpur) ਵਿੱਚ ਸ਼ੁੱਕਰਵਾਰ ਨੂੰ ਬਾਅਦ ਦੁਪਿਹਰ ਅੱਗ ਲੱਗਣ ਕਾਰਣ 13 ਦੋ ਪਹੀਆ ਵਾਹਨ ਅੱਗ ਦੀ ਭੇਂਟ (13 two wheelers caught fire) ਚੜ ਗਏ। ਹਾਦਸੇ ਵਿੱਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਸਕੂਲ ਪ੍ਰਿੰਸੀਪਲ ਦਿਨਕਰ ਪਰਾਸ਼ਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਕਿੰਗ ਵਿੱਚ ਸਟਾਫ਼ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਦੇ ਲੱਗਭਗ 50 ਦੋ ਪਹੀਆ ਵਾਹਨ ਖੜ੍ਹੇ ਸਨ। ਜਦੋਂ ਉਨ੍ਹਾਂ ਨੂੰ ਸਟਾਫ਼ ਰਾਹੀਂ ਪਤਾ ਲੱਗਿਆ ਕਿ ਪਾਰਕਿੰਗ ਵਿੱਚ ਕਿਸੇ ਬਾਈਕ ਨੂੰ ਅੱਗ ਲੱਗ ਗਈ ਹੈ, ਤਾਂ ਜਦੋਂ ਤੱਕ ਉਹ ਪਹੁੰਚੇ ਉਦੋਂ ਤੱਕ ਲਗਭਗ ਇੱਕ ਦਰਜਨ ਤੋਂ ਜਿਆਦਾ ਦੋ ਪਹੀਆ ਵਾਹਨ ਅੱਗ ਨਾਲ ਸੜ ਚੁੱਕੇ ਸਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ।
Last Updated : Feb 3, 2023, 8:33 PM IST