ਹੈਦਰਾਬਾਦ: ਵਿਆਹ ਹਰ ਵਿਅਕਤੀ ਦੀ ਜ਼ਿੰਦਗੀ ਦਾ ਮਹੱਤਵਪੂਰਣ ਫ਼ੈਸਲਾ ਹੁੰਦਾ ਹੈ। ਵਿਆਹ ਤੋਂ ਬਾਅਦ ਕਈ ਜ਼ਿੰਮੇਵਾਰੀਆਂ ਵਧ ਜਾਂਦੀਆਂ ਹਨ। ਜਿਆਦਾਤਰ ਲੋਕ ਆਪਣੇ ਵਿਆਹ ਨੂੰ ਲੈ ਕੇ ਖੁਸ਼ ਹੁੰਦੇ ਹਨ, ਪਰ ਜਿਵੇ-ਜਿਵੇ ਵਿਆਹ ਦੇ ਦਿਨ ਕਰੀਬ ਆ ਜਾਂਦੇ ਹਨ, ਤਾਂ ਘਬਰਾਹਟ ਹੋਣ ਲੱਗਦੀ ਹੈ। ਵਿਆਹ ਨੂੰ ਲੈ ਕੇ ਘਬਰਾਹਟ ਹੋਣਾ ਇੱਕ ਆਮ ਗੱਲ ਹੈ। ਜਦੋਂ ਵਿਅਕਤੀ ਵਿਆਹ ਦੀਆਂ ਤਿਆਰੀਆਂ ਅਤੇ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਚਿੰਤਾ ਕਰਨ ਲੱਗਦਾ ਹੈ, ਤਾਂ ਉਹ ਵਿਅਕਤੀ Pre Wedding Anxiety ਦਾ ਸ਼ਿਕਾਰ ਹੋ ਜਾਂਦਾ ਹੈ। Pre Wedding Anxiety, Arranged Marriage 'ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਲਵ ਮੈਰਿਜ ਵਿੱਚ ਵੀ ਅਜਿਹਾ ਹੁੰਦਾ ਹੈ। ਇਹ ਚਿੰਤਾ ਮਰਦ ਅਤੇ ਔਰਤ ਦੌਨਾਂ ਨੂੰ ਹੋ ਸਕਦੀ ਹੈ।
ਵਿਆਹ ਤੋਂ ਪਹਿਲਾ ਹੋਣ ਵਾਲੀ ਚਿੰਤਾਂ ਨੂੰ ਦੂਰ ਕਰਨ ਦੇ ਉਪਾਅ:
ਆਪਣੇ ਪਾਰਟਨਰ ਨਾਲ ਗੱਲ ਕਰੋ: ਜੇਕਰ ਤੁਸੀਂ ਆਪਣੇ ਵਿਆਹ ਦੀਆਂ ਤਿਆਰੀਆਂ ਅਤੇ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਨੂੰ ਲੈ ਚਿੰਤਾ ਕਰਦੇ ਹੋ, ਤਾਂ ਆਪਣੇ ਪਾਰਟਨਰ ਨਾਲ ਬੈਠ ਕੇ ਇਸ ਬਾਰੇ ਗੱਲ ਕਰੋ। ਆਪਣੀ ਸਮੱਸਿਆਂ ਉਸਨੂੰ ਦੱਸੋ ਅਤੇ ਮਿਲਕੇ ਇਸ ਸਮੱਸਿਆਂ ਦਾ ਹੱਲ ਕੱਢੋ। ਇਸ ਨਾਲ ਤੁਹਾਨੂੰ ਤੁਹਾਡੇ ਪਾਰਟਨਰ ਦੀ ਸੋਚ ਵੀ ਪਤਾ ਲੱਗੇਗੀ ਅਤੇ ਅੱਗੇ ਦੀ ਜ਼ਿੰਦਗੀ ਵੀ ਆਸਾਨ ਹੋਵੇਗੀ।
ਸਥਿਤੀ ਨੂੰ ਸਵਿਕਾਰ ਕਰੋ: ਆਪਣੇ ਤਣਾਅ ਨੂੰ ਘਟ ਕਰਨ ਲਈ ਇਸ ਸਥਿਤੀ ਨੂੰ ਸਵਿਕਾਰ ਕਰੋ। ਅਜਿਹਾ ਕਰਕੇ ਤੁਸੀਂ ਖੁਦ ਨੂੰ ਮਾਨਸਿਕ ਤੌਰ 'ਤੇ ਅੱਗੇ ਦੀ ਜ਼ਿੰਦਗੀ ਲਈ ਤਿਆਰ ਕਰ ਸਕੋਗੇ ਅਤੇ ਚਿੰਤਾ ਦੀ ਸਮੱਸਿਆਂ ਤੋਂ ਬਚ ਸਕੋਗੇ।
ਦੋਸਤ ਤੋਂ ਮਦਦ ਲਓ: ਹਰ ਕਿਸੇ ਦੀ ਜ਼ਿੰਦਗੀ 'ਚ ਇੱਕ ਅਜਿਹਾ ਦੋਸਤ ਹੁੰਦਾ ਹੈ, ਜਿਸ ਨਾਲ ਗੱਲ ਕਰਨ 'ਤੇ ਤੁਸੀਂ ਵਧੀਆਂ ਮਹਿਸੂਸ ਕਰਦੇ ਹੋ। ਅਜਿਹੀ ਸਥਿਤੀ ਵਿੱਚ ਆਪਣੇ ਦੋਸਤ ਨਾਲ ਗੱਲ ਕਰਕੇ ਤਣਾਅ ਨੂੰ ਘਟ ਕੀਤਾ ਜਾ ਸਕਦਾ ਹੈ।
- Massage Benefits: ਤੇਲ ਦੀ ਮਾਲਿਸ਼ ਕਰਵਾਉਣ ਨਾਲ ਚਮੜੀ ਤੋਂ ਲੈ ਕੇ ਸਿਰਦਰਦ ਤੱਕ ਕਈ ਸਮੱਸਿਆਵਾਂ ਤੋਂ ਮਿਲ ਸਕਦੈ ਛੁਟਕਾਰਾ, ਜਾਣੋ ਇਸਦੇ ਹੋਰ ਫਾਇਦੇ
- Breathing problems: ਕਸਰਤ ਕਰਦੇ ਜਾਂ ਪੌੜੀਆਂ ਚੜਦੇ ਸਮੇਂ ਤੁਹਾਡੀ ਵੀ ਫੁੱਲਦੀ ਹੈ ਸਾਹ, ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਗੰਭੀਰ ਸਮੱਸਿਆਵਾਂ ਦਾ ਹੋ ਸਕਦੇ ਹੋ ਸ਼ਿਕਾਰ
- Health Tips: ਸਾਵਧਾਨ! ਇਨ੍ਹਾਂ ਭੋਜਨਾ ਨੂੰ ਖਾਣ ਤੋਂ ਤਰੁੰਤ ਬਾਅਦ ਪਾਣੀ ਪੀਣਾ ਹੋ ਸਕਦੈ ਨੁਕਸਾਨਦੇਹ, ਜਾਣੋ ਕਿਵੇ
Anxiety ਅਟੈਕ ਦਾ ਖਤਰਾ: ਕੁਝ ਲੋਕ ਆਪਣੀ ਡ੍ਰੈਸ ਜਾਂ ਹੋਰਨਾ ਚੀਜ਼ਾਂ ਨੂੰ ਲੈ ਕੇ ਤਿਆਰ ਨਹੀਂ ਹੁੰਦੇ। ਇਸ ਕਰਕੇ ਉਨ੍ਹਾਂ ਨੂੰ Anxiety ਅਟੈਕ ਵੀ ਆਉਣ ਲੱਗਦੇ ਹਨ। ਕਿਉਕਿ ਵਿਆਹ ਦੀਆਂ ਤਿਆਰੀਆਂ ਬਾਰੇ ਸੋਚ ਕੇ ਲੋਕਾਂ ਦਾ ਤਣਾਅ ਹੋਰ ਵਧ ਜਾਂਦਾ ਹੈ। ਇਸ ਲਈ ਆਪਣੇ ਵਿਆਹ ਦੀਆਂ ਤਿਆਰੀਆਂ ਕੁਝ ਮਹੀਨੇ ਪਹਿਲਾ ਹੀ ਸ਼ੁਰੂ ਕਰ ਲਓ। ਇਸ ਤਰ੍ਹਾਂ ਤੁਸੀਂ Anxiety ਅਟੈਕ ਤੋਂ ਬਚ ਸਕੋਗੇ।