ਹੈਦਰਾਬਾਦ: ਤੇਲ ਦੀ ਮਾਲਿਸ਼ ਕਰਵਾਉਣ ਨਾਲ ਸਰੀਰ ਨੂੰ ਕਈ ਸਾਰੇ ਫਾਇਦੇ ਹੋ ਸਕਦੇ ਹਨ। ਜ਼ਿਆਦਾਤਰ ਲੋਕਾਂ ਨੂੰ ਇਸਦੇ ਫਾਇਦਿਆਂ ਬਾਰੇ ਪਤਾ ਨਹੀਂ ਹੁੰਦਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਰੋਜ਼ਾਨਾ ਤੇਲ ਦੀ ਮਾਲਿਸ਼ ਕਰਵਾਉਣ ਨਾਲ ਤੁਹਾਡੀ ਚਮੜੀ ਅਤੇ ਵਾਲਾ ਨੂੰ ਵੀ ਫਾਇਦਾ ਹੋ ਸਕਦਾ ਹੈ। ਸਰੀਰ ਨੂੰ ਸਿਹਤਮੰਦ ਰੱਖਣ ਲਈ ਜਿਸ ਤਰ੍ਹਾਂ ਸਮੇਂ 'ਤੇ ਖਾਣਾ, ਪਾਣੀ ਪੀਣਾ ਅਤੇ ਕਸਰਤ ਕਰਨਾ ਜ਼ਰੂਰੀ ਹੈ, ਉਨ੍ਹਾਂ ਹੀ ਮਸਾਜ ਕਵਾਉਣਾ ਵੀ ਜ਼ਰੂਰੀ ਹੈ।
ਮਾਲਿਸ਼ ਕਰਵਾਉਣ ਦੇ ਫਾਇਦੇ:
ਮਾਸਪੇਸ਼ੀਆਂ ਨੂੰ ਆਰਾਮ ਮਿਲਦਾ: ਰੋਜ਼ਾਨਾ ਤੇਲ ਦੀ ਮਾਲਿਸ਼ ਕਰਵਾਉਣ ਨਾਲ ਕੋਰਟੀਸੋਲ ਦੇ ਪੱਧਰ 'ਚ ਕਮੀ ਆਉਦੀ ਹੈ। ਇਸ ਨਾਲ ਮੂਡ ਵਧੀਆ ਰਹਿੰਦਾ ਹੈ। ਸਰੀਰ ਦੇ ਨਾਲ-ਨਾਲ ਦਿਮਾਗ ਨੂੰ ਵੀ ਆਰਾਮ ਮਿਲਦਾ ਹੈ। ਮਾਲਿਸ਼ ਇੱਕ ਤਰ੍ਹਾਂ ਨਾਲ ਥੈਰੇਪੀ ਦਾ ਕੰਮ ਕਰਦੀ ਹੈ। ਜਿਸ ਨਾਲ ਨਾ ਸਿਰਫ਼ ਮਾਨਸਿਕ ਤਣਾਅ ਦੂਰ ਹੁੰਦਾ ਹੈ, ਸਗੋਂ ਜੋੜਾ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਮਾਲਿਸ਼ ਨਾਲ ਸਰੀਰ ਵਿੱਚ ਬਲੱਡ ਸਰਕੁਲੇਸ਼ਨ ਸਹੀ ਤਰ੍ਹਾਂ ਹੋ ਪਾਉਦਾ ਹੈ।
ਬਲੱਡ ਪ੍ਰੇਸ਼ਰ ਨੂੰ ਕੰਟਰੋਲ 'ਚ ਰੱਖਣ ਲਈ ਮਦਦਗਾਰ: ਜੇਕਰ ਤੁਹਾਨੂੰ ਬਲੱਡ ਪ੍ਰੇਸ਼ਰ ਦੀ ਸਮੱਸਿਆਂ ਹੈ, ਤਾਂ ਰੋਜ਼ਾਨਾ ਤੇਲ ਦੀ ਮਾਲਿਸ਼ ਕਰਵਾਓ। ਇਸ ਨਾਲ ਤੁਹਾਡਾ ਬਲੱਡ ਪ੍ਰੇਸ਼ਰ ਕੰਟਰੋਲ 'ਚ ਰਹੇਗਾ।
ਪਾਚਨ ਨੂੰ ਸਹੀ ਰੱਖਣ ਲਈ ਫਾਇਦੇਮੰਦ: ਸਰੀਰ ਦੀ ਮਾਲਿਸ਼ 'ਚ ਪੇਟ ਦੀ ਮਾਲਿਸ਼ ਵੀ ਸ਼ਾਮਲ ਹੁੰਦੀ ਹੈ। ਇਸ ਨਾਲ ਅਸੀ ਐਕਟਿਵ ਰਹਿੰਦੇ ਹਾਂ। ਜੇਕਰ ਪੇਟ ਦੇ ਹੇਠਲੇ ਹਿੱਸੇ ਮਾਲਿਸ਼ ਕੀਤੀ ਜਾਵੇ, ਤਾਂ ਪੀਰੀਅਡਸ ਦੇ ਦਰਦ ਤੋਂ ਰਾਹਤ ਮਿਲਦੀ ਹੈ। ਮਾਲਿਸ਼ ਨਾਲ ਅੰਤੜੀਆਂ, ਜਿਗਰ ਅਤੇ ਸਰੀਰ ਦੇ ਹੋਰ ਅੰਗ ਸਹੀ ਤਰੀਕੇ ਨਾਲ ਕੰਮ ਕਰ ਪਾਉਦੇ ਹਨ।
ਇਮਿਊਨਿਟੀ 'ਚ ਵਾਧਾ: ਰੋਜ਼ਾਨਾ ਮਸਾਜ ਨਾਲ ਸਰੀਰ ਦੀ ਇਮਿਊਨਿਟੀ 'ਚ ਵਾਧਾ ਹੁੰਦਾ ਹੈ। ਇਸ ਨਾਲ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਾਈ ਕਰਨ ਦੇ ਯੋਗ ਹੋ ਜਾਂਦਾ ਹੈ ਅਤੇ ਅਸੀ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾ।
ਤਣਾਅ ਨੂੰ ਦੂਰ ਕਰਨ 'ਚ ਮਦਦਗਾਰ: ਤੇਲ ਦੀ ਮਾਲਿਸ਼ ਕਰਵਾਉਣ ਨਾਲ ਤਣਾਅ ਤੋਂ ਵੀ ਛੁਟਕਾਰਾ ਮਿਲਦਾ ਹੈ। ਕਿਉਕਿ ਇਸ ਨਾਲ ਸਰੀਰ ਵਿੱਚ ਵਧੀਆ ਹਾਰਮੋਨਸ ਰਿਲੀਜ਼ ਹੁੰਦੇ ਹਨ, ਜੋ ਦਿਮਾਗ ਨੂੰ ਸ਼ਾਂਤ ਅਤੇ ਤਣਾਅ ਤੋਂ ਦੂਰ ਰੱਖਣ 'ਚ ਮਦਦ ਕਰਦੇ ਹਨ।
- Breathing problems: ਕਸਰਤ ਕਰਦੇ ਜਾਂ ਪੌੜੀਆਂ ਚੜਦੇ ਸਮੇਂ ਤੁਹਾਡੀ ਵੀ ਫੁੱਲਦੀ ਹੈ ਸਾਹ, ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਗੰਭੀਰ ਸਮੱਸਿਆਵਾਂ ਦਾ ਹੋ ਸਕਦੇ ਹੋ ਸ਼ਿਕਾਰ
- Health Tips: ਸਾਵਧਾਨ! ਇਨ੍ਹਾਂ ਭੋਜਨਾ ਨੂੰ ਖਾਣ ਤੋਂ ਤਰੁੰਤ ਬਾਅਦ ਪਾਣੀ ਪੀਣਾ ਹੋ ਸਕਦੈ ਨੁਕਸਾਨਦੇਹ, ਜਾਣੋ ਕਿਵੇ
- World Lung Cancer Day: ਜਾਣੋ ਵਿਸ਼ਵ ਫੇਫੜੇ ਦੇ ਕੈਂਸਰ ਦਿਵਸ ਦਾ ਇਤਿਹਾਸ ਅਤੇ ਇਸਦੇ ਲੱਛਣ
ਚਮੜੀ ਲਈ ਫਾਇਦੇਮੰਦ: ਜਦੋ ਸਰੀਰ ਦੀ ਤੇਲ ਨਾਲ ਮਾਲਿਸ਼ ਕੀਤੀ ਜਾਂਦੀ ਹੈ, ਤਾਂ ਇਸ ਨਾਲ ਚਮੜੀ ਚਮਕਦਾਰ ਹੁੰਦੀ ਹੈ। ਰੋਜ਼ਾਨਾ ਮਾਲਿਸ਼ ਕਰਨ ਨਾਲ ਕੂਹਣੀ, ਗੋਢੇ ਅਤੇ ਪਿੱਠ ਦਾ ਕਾਲਾਪਨ ਦੂਰ ਹੋ ਜਾਂਦਾ ਹੈ ਅਤੇ ਚਮੜੀ 'ਚ ਨਿਖਾਰ ਆਉਦਾ ਹੈ।
ਵਾਲਾਂ ਅਤੇ ਸਿਰਦਰਦ ਦੀ ਸਮੱਸਿਆਂ ਤੋਂ ਛੁਟਕਾਰਾ: ਸਿਰ ਅਤੇ ਅੱਖਾਂ ਦੇ ਆਲੇ-ਦੁਆਲੇ ਮਸਾਜ ਕਰਨ ਨਾਲ ਸਿਰਦਰਦ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ। ਮਾਲਿਸ਼ ਕਰਨ ਤੋਂ ਬਾਅਦ ਭਾਫ਼ ਜ਼ਰੂਰ ਲਓ। ਇਸ ਨਾਲ ਜ਼ੁਕਾਮ ਤੋਂ ਆਰਾਮ ਮਿਲਦਾ ਹੈ। ਸਿਰ ਦੀ ਰੋਜ਼ਾਨਾ ਮਾਲਿਸ਼ ਕਰਨ ਨਾਲ ਵਾਲਾਂ ਦੀਆ ਜੜ੍ਹਾਂ ਨੂੰ ਵੀ ਪੋਸ਼ਣ ਮਿਲਦਾ ਹੈ ਅਤੇ ਤੁਹਾਡੇ ਵਾਲ ਮਜ਼ਬੂਤ ਅਤੇ ਚਮਕਦਾਰ ਹੋ ਜਾਂਦੇ ਹਨ।