ਹੈਦਰਾਬਾਦ: ਸੱਟ ਅਤੇ ਮਧੂ ਮੱਖੀ ਦੇ ਵੱਢਣ ਕਾਰਨ ਸਰੀਰ ਦਾ ਹਿੱਸਾ ਸੁੱਜ ਜਾਂਦਾ ਹੈ। ਸੋਜ ਕਾਰਨ ਉਸ ਹਿੱਸੇ ਵਿੱਚ ਦਰਦ ਹੋਣਾ ਵੀ ਸ਼ੁਰੂ ਹੋ ਜਾਂਦਾ ਹੈ। ਸੋਜ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋਵੇ, ਇਸ ਨਾਲ ਸਾਡਾ ਕੰਮ ਪ੍ਰਭਾਵਿਤ ਹੁੰਦਾ ਹੈ। ਇਸ ਲਈ ਤੁਸੀਂ ਇਸ ਸੋਜ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਉਪਾਅ ਅਪਣਾ ਸਕਦੇ ਹੋ।
ਸੋਜ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ:
ਸਰ੍ਹੋਂ ਦਾ ਤੇਲ: ਸਰ੍ਹੋਂ ਦਾ ਤੇਲ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸਨੂੰ ਤੁਸੀਂ ਸੋਜ ਨੂੰ ਘਟ ਕਰਨ ਲਈ ਵੀ ਇਸਤੇਮਾਲ ਕਰ ਸਕਦੇ ਹੋ। ਸਰ੍ਹੋਂ ਦੇ ਤੇਲ ਵਿੱਚ ਸਰੀਰ ਦੇ ਅੰਦਰੂਨੀ ਹਿੱਸੇ ਵਿੱਚ ਆਈ ਸੋਜ ਨੂੰ ਘਟ ਕਰਨ ਦੇ ਗੁਣ ਮੌਜ਼ੂਦ ਹੁੰਦੇ ਹਨ। ਇਸ ਲਈ ਸਰ੍ਹੋਂ ਦਾ ਤੇਲ ਗਰਮ ਕਰੋ। ਉਸ ਵਿੱਚ ਲਸਣ ਪਾ ਕੇ ਤੇਲ ਨੂੰ ਥੋੜ੍ਹਾਂ ਪਕਾ ਲਓ। ਫਿਰ ਗੈਸ ਬੰਦ ਕਰਕੇ ਤੇਲ ਦੇ ਠੰਢਾ ਹੋਣ ਦਾ ਇੰਤਜ਼ਾਰ ਕਰੋ। ਫਿਰ ਇਸਨੂੰ ਸੋਜ ਵਾਲੀ ਜਗ੍ਹਾਂ ਲਗਾਓ ਅਤੇ ਹੱਥਾਂ ਨਾਲ ਮਾਲਿਸ਼ ਕਰੋ।
ਹਲਦੀ: ਸੋਜ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਕਈ ਸਾਲਾਂ ਤੋਂ ਹਲਦੀ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਹਲਦੀ ਵਿੱਚ Curcumin ਨਾਮ ਦਾ ਇੱਕ ਤੱਤ ਹੁੰਦਾ ਹੈ। ਇਸ ਤੋਂ ਇਲਾਵਾ ਹਲਦੀ ਵਿੱਚ ਸਾੜ ਵਿਰੋਧੀ ਅਤੇ ਐਂਟੀਆਕਸੀਡੈਂਟ ਗੁਣ ਵੀ ਪਾਏ ਜਾਂਦੇ ਹਨ। ਇਸ ਨਾਲ ਹੱਥਾਂ-ਪੈਰਾਂ ਦੀ ਸੋਜ ਘਟ ਕਰਨ 'ਚ ਮਦਦ ਮਿਲਦੀ ਹੈ। ਇਸਦੇ ਲਈ ਭਾਂਡੇ ਵਿੱਚ ਇੱਕ ਚਮਚ ਹਲਦੀ ਪਾਊਡਰ ਲਓ। ਇਸ ਵਿੱਚ ਪਾਣੀ ਮਿਲਾਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਸੋਜ ਵਾਲੀ ਜਗ੍ਹਾਂ ਲਗਾਓ। ਸੋਜ ਦੀ ਸਮੱਸਿਆਂ ਤੋਂ ਜਲਦੀ ਰਾਹਤ ਪਾਉਣ ਲਈ ਇਸਦਾ ਦਿਨ ਵਿੱਚ ਦੋ ਵਾਰ ਇਸਤੇਮਾਲ ਕਰੋ।
ਆਲੂ: ਆਲੂ ਦੀ ਮਦਦ ਨਾਲ ਸੋਜ ਦੀ ਸਮੱਸਿਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਵਿੱਚ ਸੋਜ ਨੂੰ ਘਟ ਕਰਨ ਵਾਲੇ ਗੁਣ ਪਾਏ ਜਾਂਦੇ ਹਨ। ਇਸ ਲਈ ਆਲੂ ਨੂੰ ਪਤਲੇ-ਪਤਲੇ ਹਿੱਸਿਆਂ ਵਿੱਚ ਕੱਟ ਲਓ ਅਤੇ ਫਿਰ ਇਸਨੂੰ ਸੋਜ ਵਾਲੀ ਜਗ੍ਹਾਂ ਲਗਾ ਕੇ ਰੱਖੋ। ਅੱਧੇ ਘੰਟੇ ਬਾਅਦ ਇਸਨੂੰ ਹਟਾ ਲਓ।
ਬਰਫ਼ ਲਗਾਓ: ਸੋਜ ਵਾਲੀ ਜਗ੍ਹਾਂ 'ਤੇ ਬਰਫ਼ ਲਗਾਉਣ ਨਾਲ ਇਸ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਦਰਦ ਵੀ ਘਟ ਹੋ ਜਾਂਦਾ ਹੈ।
- Diet for Dengue: ਮੀਂਹ ਦੇ ਮੌਸਮ ਦੌਰਾਨ ਡੇਂਗੂ ਹੋਣ ਦਾ ਵਧਰੇ ਖਤਰਾ, ਬਚਾਅ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਸਿਹਤਮੰਦ ਭੋਜਨ
- Phone Call Anxiety: ਕਿਸੇ ਨਾਲ ਫੋਨ 'ਤੇ ਗੱਲ ਕਰਨ 'ਚ ਤੁਹਾਨੂੰ ਵੀ ਹੁੰਦੀ ਹੈ ਬੈਚੇਨੀ, ਤਾਂ ਤੁਸੀਂ ਇਸ ਸਮੱਸਿਆਂ ਦਾ ਹੋ ਸਕਦੇ ਹੋ ਸ਼ਿਕਾਰ, ਜਾਣੋ ਇਸਦੇ ਲੱਛਣ
- Health Tips: ਖਾਲੀ ਪੇਟ ਇਹ ਫ਼ਲ ਖਾਣ ਨਾਲ ਮਿਲ ਸਕਦੇ ਨੇ ਸਰੀਰ ਨੂੰ ਕਈ ਫਾਇਦੇ, ਜਾਣੋ ਸਹੀ ਸਮਾਂ
ਸ਼ਹਿਦ ਦਾ ਇਸਤੇਮਾਲ ਕਰੋ: ਮਧੂ ਮੱਖੀ ਦੇ ਵੱਢਣ 'ਤੇ ਸ਼ਹਿਦ ਦਾ ਇਸਤੇਮਾਲ ਕਰਨਾ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਜਹਿਰ ਨਹੀਂ ਫੈਲਦਾ ਅਤੇ ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸੋਜ ਵਧਣ ਨਹੀ ਦਿੰਦੇ।
ਟੂਥਪੇਸਟ ਦਾ ਇਸਤੇਮਾਲ ਕਰੋ: ਟੂਥਪੇਸਟ ਲਗਾਉਣ ਨਾਲ ਵੀ ਸੋਜ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ। ਇਸ ਨਾਲ ਜ਼ਹਿਰ ਵੀ ਘਟ ਹੁੰਦਾ ਹੈ ਅਤੇ ਦਰਦ ਤੋਂ ਵੀ ਰਾਹਤ ਮਿਲਦੀ ਹੈ।