ਹੈਦਰਾਬਾਦ: ਅੱਜ ਦੇ ਸਮੇਂ 'ਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਗਲਤ ਖਾਣ-ਪੀਣ ਕਰਕੇ ਤੁਸੀਂ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਤੁਹਾਨੂੰ ਸਿਹਤਮੰਦ ਖੁਰਾਕ ਨੂੰ ਫਾਲੋ ਕਰਨਾ ਚਾਹੀਦਾ ਹੈ। ਇਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਸਰੀਰ ਨੂੰ ਸਿਹਤਮੰਦ ਰੱਖਣ ਲਈ ਸਵੇਰੇ ਕੁਝ ਚੀਜ਼ਾਂ ਖਾਲੀ ਪੇਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਅਤੇ ਭਾਰ ਘਟ ਕਰਨ 'ਚ ਮਦਦ ਮਿਲ ਸਕਦੀ ਹੈ।
ਸਵੇਰੇ ਖਾਲੀ ਪੇਟ ਖਾਓ ਇਹ ਚੀਜ਼ਾਂ:
ਪਪੀਤਾ: ਪਪੀਤਾ ਪਾਚਨ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਸਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਖਾਣ ਨਾਲ ਪੇਟ ਨਾਲ ਜੁੜੀਆਂ ਕਈ ਬਿਮਾਰੀਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਪੀਤੇ 'ਚ ਐਂਟੀਆਕਸੀਡੈਂਟ ਅਤੇ ਵਿਟਾਮਿਨ-ਸੀ ਵਰਗੇ ਗੁਣ ਪਾਏ ਜਾਂਦੇ ਹਨ। ਇਸ ਨਾਲ ਇਮਿਊਨਟੀ ਮਜ਼ਬੂਤ ਹੁੰਦੀ ਹੈ ਅਤੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ।
ਜੂਸ: ਖਾਲੀ ਪੇਟ ਜੂਸ ਪੀਣਾ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਸਰੀਰ 'ਚੋ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਸਬਜ਼ੀਆਂ ਦਾ ਜੂਸ ਜਿਵੇਂ ਕਿ ਖੀਰਾ, ਚੁਕੰਦਰ ਅਤੇ ਟਮਾਟਰ ਦਾ ਜੂਸ ਪੀ ਸਕਦੇ ਹੋ। ਇਸ ਨਾਲ ਸਰੀਰ ਨੂੰ ਕਈ ਲਾਭ ਮਿਲ ਸਕਦੇ ਹਨ।
ਸੌਂਫ਼ ਦਾ ਪਾਣੀ: ਸੌਫ਼ ਦੇ ਬੀਜ ਨਾਲ ਮੈਟਾਬਾਲੀਜ਼ਮ ਤੇਜ਼ ਹੁੰਦਾ ਹੈ ਅਤੇ ਭਾਰ ਘਟ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਸਵੇਰੇ ਖਾਲੀ ਪੇਟ ਸੌਂਫ ਦਾ ਪਾਣੀ ਪੀ ਸਕਦੇ ਹੋ। ਇਸ ਨਾਲ ਸੋਜ, ਭੋਜਨ ਨਾ ਪਚਨਾ ਅਤੇ ਗੈਸ ਵਰਗੀ ਸਮੱਸਿਆਂ ਤੋਂ ਰਾਹਤ ਪਾਈ ਜਾ ਸਕਦੀ ਹੈ।
- Health Tips: ਤੁਹਾਡੇ ਦਿਮਾਗ ਨੂੰ ਕੰਮਜ਼ੋਰ ਬਣਾ ਸਕਦੀਆਂ ਨੇ ਇਹ 5 ਆਦਤਾਂ, ਅੱਜ ਤੋਂ ਹੀ ਕਰ ਲਓ ਇਨ੍ਹਾਂ 'ਚ ਬਦਲਾਅ
- Burning in the mouth: ਮਿਰਚ ਵਾਲਾ ਭੋਜਨ ਖਾ ਕੇ ਜੀਭ 'ਚ ਹੋ ਰਹੀ ਹੈ ਜਲਨ, ਤਾਂ ਰਾਹਤ ਪਾਉਣ ਲਈ ਤਰੁੰਤ ਅਪਣਾਓ ਇਹ ਤਰੀਕੇ
- Turmeric Side Effects: ਭੋਜਨ ਬਣਾਉਦੇ ਸਮੇਂ ਜ਼ਰੂਰਤ ਤੋਂ ਜ਼ਿਆਦਾ ਹਲਦੀ ਦਾ ਇਸਤੇਮਾਲ ਕਰਨ ਨਾਲ ਸਿਹਤ ਨੂੰ ਹੋ ਸਕਦੈ ਨੇ ਇਹ ਨੁਕਸਾਨ
ਕੇਲਾ: ਕੇਲਾ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸਨੂੰ ਖਾਣ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ। ਕੇਲੇ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਲਈ ਫਾਇਦੇਮੰਦ ਹੁੰਦਾ ਹੈ। ਇਸ ਲਈ ਸਵੇਰੇ ਖਾਲੀ ਪੇਟ ਕੇਲਾ ਖਾਣਾ ਫਾਇਦੇਮੰਦ ਹੋ ਸਕਦਾ ਹੈ।
ਅੰਜ਼ੀਰ ਅਤੇ ਸੌਗੀ: ਖਾਲੀ ਪੇਟ ਅੰਜ਼ੀਰ ਅਤੇ ਸੌਗੀ ਖਾਣਾ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਨੂੰ ਖਾਣ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ।
ਨਿੰਬੂ ਪਾਣੀ: ਨਿੰਬੂ ਪਾਣੀ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸਨੂੰ ਰੋਜ਼ਾਨਾ ਪੀਣ ਨਾਲ ਭਾਰ ਘਟ ਕਰਨ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਚਮੜੀ ਲਈ ਵੀ ਨਿੰਬੂ ਫਾਇਦੇਮੰਦ ਹੁੰਦਾ ਹੈ।