ETV Bharat / entertainment

'ਨੌਕਰੀ ਗਈ ਅਤੇ ਵਿਆਹ ਟੁੱਟਿਆ', ਸੈਫ ਅਲੀ ਖਾਨ ਦੇ ਹਮਲੇ 'ਚ ਫੜੇ ਗਲਤ ਆਦਮੀ ਨੇ ਸੁਣਾਇਆ ਆਪਣਾ ਦੁੱਖ - SAIF ALI KHAN CASE UPDATE

ਮੁੰਬਈ ਪੁਲਿਸ ਨੇ ਸੈਫ ਅਲੀ ਖਾਨ ਹਮਲੇ ਦੇ ਮਾਮਲੇ 'ਚ ਗਲਤ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਕਾਰਨ ਉਸ ਦੀ ਜ਼ਿੰਦਗੀ 'ਚ ਉਥਲ-ਪੁਥਲ ਮੱਚ ਗਈ।

saif ali khan attack
saif ali khan attack (ANI)
author img

By ETV Bharat Entertainment Team

Published : Jan 27, 2025, 5:28 PM IST

ਮੁੰਬਈ (ਬਿਊਰੋ): ਸੈਫ ਅਲੀ ਖਾਨ ਮਾਮਲੇ 'ਚ ਹਰ ਰੋਜ਼ ਨਵੇਂ ਖੁਲਾਸੇ ਹੁੰਦੇ ਨਜ਼ਰ ਆ ਰਹੇ ਹਨ। ਦਰਅਸਲ, ਮੁੰਬਈ ਪੁਲਿਸ ਨੇ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਗਲਤ ਵਿਅਕਤੀ (ਅਕਾਸ਼) ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਦੀ ਇਸ ਗਲਤੀ ਨੇ ਆਕਾਸ਼ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ, ਕਿਉਂਕਿ ਇਸ ਕਾਰਨ ਆਕਾਸ਼ ਦੀ ਨੌਕਰੀ ਚਲੀ ਗਈ ਅਤੇ ਉਸ ਦਾ ਵਿਆਹ ਵੀ ਟੁੱਟ ਗਿਆ।

ਜ਼ਿੰਦਗੀ ਹੋਈ ਉਥਲ-ਪੁਥਲ

ਸੈਫ ਅਲੀ ਖਾਨ 'ਤੇ ਹਮਲੇ ਦੇ ਮਾਮਲੇ 'ਚ ਗਲਤੀ ਨਾਲ ਹਿਰਾਸਤ 'ਚ ਲਏ ਗਏ ਵਿਅਕਤੀ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਸਨੂੰ ਆਪਣੀ ਨੌਕਰੀ ਅਤੇ ਵਿਆਹ ਦੋਵੇਂ ਗੁਆਉਣੇ ਪਏ। ਗਲਤ ਸ਼ਨਾਖਤ ਕਾਰਨ ਪੁਲਿਸ ਨੇ ਆਕਾਸ਼ ਕੈਲਾਸ਼ ਕਨੌਜੀਆ ਨੂੰ ਸ਼ੱਕੀ ਵਜੋਂ ਹਿਰਾਸਤ ਵਿੱਚ ਲਿਆ ਸੀ ਪਰ ਬਾਅਦ ਵਿੱਚ ਅਸਲ ਮੁਲਜ਼ਮ ਨੂੰ ਠਾਣੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਆਕਾਸ਼ ਮੁੰਬਈ ਤੋਂ ਜੰਜਗੀਰ ਜਾ ਰਿਹਾ ਸੀ, ਜਦੋਂ ਉਸ ਨੂੰ ਰੇਲਵੇ ਪੁਲਿਸ ਨੇ ਦੁਰਗ ਸਟੇਸ਼ਨ 'ਤੇ ਸ਼ੱਕੀ ਦੇ ਤੌਰ 'ਤੇ ਗ੍ਰਿਫ਼ਤਾਰ ਕਰ ਲਿਆ। ਹੁਣ ਆਕਾਸ਼ ਨੂੰ ਮੁੰਬਈ ਪੁਲਿਸ ਦੀ ਗਲਤੀ ਦੀ ਸਜ਼ਾ ਭੁਗਤਣੀ ਪੈ ਰਹੀ ਹੈ, ਕਿਉਂਕਿ ਇਸ ਤੋਂ ਬਾਅਦ ਇਹ ਟੀਵੀ 'ਤੇ ਟੈਲੀਕਾਸਟ ਹੋਇਆ ਅਤੇ ਆਕਾਸ਼ ਨੂੰ ਉਸਦੀ ਪ੍ਰਾਈਵੇਟ ਕੰਪਨੀ ਨੇ ਨੌਕਰੀ ਤੋਂ ਕੱਢ ਦਿੱਤਾ। ਇੰਨਾ ਹੀ ਨਹੀਂ ਇਸ ਕਾਰਨ ਉਸ ਦਾ ਵਿਆਹ ਵੀ ਟੁੱਟ ਗਿਆ।

ਕਾਨੂੰਨੀ ਲੜਾਈ ਲੜ ਰਿਹਾ ਹੈ ਆਕਾਸ਼

ਇਹ ਘਟਨਾ ਮੁੰਬਈ ਪੁਲਿਸ ਦੁਆਰਾ ਆਰਪੀਐਫ ਨੂੰ ਭੇਜੇ ਗਏ ਇੱਕ ਗਲਤ ਅਲਰਟ ਕਾਰਨ ਵਾਪਰੀ, ਜਿਸ ਵਿੱਚ ਆਕਾਸ਼ ਨੂੰ ਸੈਫ ਅਲੀ ਖਾਨ ਦਾ ਹਮਲਾਵਰ ਦੱਸਿਆ ਗਿਆ ਸੀ। ਬਾਅਦ 'ਚ ਪੁਲਿਸ ਨੇ ਦੋਸ਼ੀ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੂੰ ਠਾਣੇ ਤੋਂ ਗ੍ਰਿਫ਼ਤਾਰ ਕਰ ਲਿਆ। ਸ਼ਰੀਫੁਲ ਦੀ ਗ੍ਰਿਫਤਾਰੀ ਤੋਂ ਬਾਅਦ ਕਨੌਜੀਆ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਆਕਾਸ਼ ਨੇ ਸੀਸੀਟੀਵੀ ਫੁਟੇਜ ਚੈੱਕ ਕਰਨ ਅਤੇ ਪਰਿਵਾਰ ਨਾਲ ਗੱਲ ਕਰਨ ਦੀ ਬੇਨਤੀ ਕੀਤੀ ਪਰ ਉਸ ਦੀ ਗੱਲ ਨਹੀਂ ਸੁਣੀ ਗਈ। ਇੰਟਰਨੈੱਟ 'ਤੇ ਪਹਿਲਾਂ ਹੀ ਚਰਚਾ ਸੀ ਕਿ ਗ੍ਰਿਫ਼ਤਾਰ ਵਿਅਕਤੀ ਸੀਸੀਟੀਵੀ 'ਚ ਨਜ਼ਰ ਆਏ ਵਿਅਕਤੀ ਨਾਲ ਮੇਲ ਨਹੀਂ ਖਾਂਦਾ। ਹੁਣ ਆਕਾਸ਼ ਆਪਣੀਆਂ ਗਲਤ ਪਛਾਣ ਵਾਲੀਆਂ ਤਸਵੀਰਾਂ ਨੂੰ ਇੰਟਰਨੈੱਟ ਤੋਂ ਹਟਾਉਣ ਲਈ ਕਾਨੂੰਨੀ ਲੜਾਈ ਲੜ ਰਿਹਾ ਹੈ।

ਕੀ ਹੈ ਪੂਰਾ ਮਾਮਲਾ?

16 ਜਨਵਰੀ ਨੂੰ ਸੈਫ ਅਲੀ ਖਾਨ ਨੂੰ ਉਨ੍ਹਾਂ ਦੀ ਮੁੰਬਈ ਸਥਿਤ ਰਿਹਾਇਸ਼ 'ਤੇ ਚੋਰ ਨੇ ਚਾਕੂ ਮਾਰ ਦਿੱਤਾ ਸੀ। ਰਾਤ 2 ਵਜੇ ਸੈਫ ਨੇ ਆਪਣੇ ਘਰ 'ਚ ਕੁਝ ਰੌਲਾ ਪਿਆ ਅਤੇ ਜਦੋਂ ਉਹ ਆਪਣੇ ਕਮਰੇ 'ਚੋਂ ਬਾਹਰ ਆਇਆ ਤਾਂ ਦੇਖਿਆ ਕਿ ਉਸ ਦੇ ਘਰ ਦੀ ਨੌਕਰਾਣੀ 'ਤੇ ਹਮਲਾ ਹੋਇਆ ਸੀ। ਜਦੋਂ ਉਸ ਨੇ ਦਖਲ ਦਿੱਤਾ ਤਾਂ ਚੋਰ ਨੇ ਉਸ 'ਤੇ ਚਾਕੂ ਨਾਲ ਛੇ ਵਾਰ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿਸ ਤੋਂ ਬਾਅਦ ਸੈਫ ਦੇ ਘਰ ਤੋਂ ਦੋਸ਼ੀ ਦੀ ਸੀਸੀਟੀਵੀ ਫੁਟੇਜ਼ ਸਾਹਮਣੇ ਆਈ, ਜਿਸ ਵਿੱਚ ਉਹ ਪੌੜੀਆਂ ਤੋਂ ਹੇਠਾਂ ਉਤਰਦਾ ਨਜ਼ਰ ਆ ਰਿਹਾ ਹੈ।

ਪੁਲਿਸ ਨੇ ਉਸ ਨਾਲ ਮਿਲਦੇ-ਜੁਲਦੇ ਵਿਅਕਤੀ ਆਕਾਸ਼ ਕਨੌਜੀਆ ਨੂੰ ਹਿਰਾਸਤ ਵਿੱਚ ਲੈ ਲਿਆ। ਜਿਵੇਂ ਹੀ ਉਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਬਹਿਸ ਛਿੜ ਗਈ ਕਿ ਇਹ ਸੀਸੀਟੀਵੀ ਵਾਲਾ ਵਿਅਕਤੀ ਨਹੀਂ ਹੈ। ਬਾਅਦ 'ਚ ਪੁਲਿਸ ਨੇ ਅਸਲ ਦੋਸ਼ੀ ਨੂੰ ਠਾਣੇ ਤੋਂ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਬੰਗਲਾਦੇਸ਼ੀ ਨਾਗਰਿਕ ਵਜੋਂ ਹੋਈ ਹੈ। ਉਸਦਾ ਨਾਮ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਹੈ।

ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਉਸ ਨੇ ਭਾਰਤ ਆ ਕੇ ਆਪਣਾ ਨਾਂਅ ਬਦਲ ਕੇ ਵਿਜੇ ਦਾਸ ਰੱਖ ਲਿਆ ਸੀ। ਹੁਣ ਤਾਜ਼ਾ ਅਪਡੇਟ ਇਹ ਹੈ ਕਿ ਘਟਨਾ ਵਾਲੀ ਥਾਂ 'ਤੇ ਮਿਲੇ ਫਿੰਗਰਪ੍ਰਿੰਟਸ ਸ਼ਰੀਫੁਲ ਦੇ ਫਿੰਗਰਪ੍ਰਿੰਟਸ ਨਾਲ ਮੇਲ ਨਹੀਂ ਖਾਂਦੇ। ਸੀਆਈਡੀ ਨੇ ਮੁੰਬਈ ਪੁਲਿਸ ਨੂੰ ਫਿੰਗਰਪ੍ਰਿੰਟ ਦੇ ਨਮੂਨੇ ਦੀ ਨਕਾਰਾਤਮਕ ਰਿਪੋਰਟ ਦਿੱਤੀ ਹੈ। ਸ਼ੁੱਕਰਵਾਰ ਨੂੰ ਅਦਾਲਤ ਨੇ ਸ਼ਰੀਫੁਲ ਦੀ ਪੁਲਿਸ ਹਿਰਾਸਤ 29 ਜਨਵਰੀ ਤੱਕ ਵਧਾ ਦਿੱਤੀ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.