ਸ਼੍ਰੀ ਮੁਕਤਸਰ ਸਾਹਿਬ: 19 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੱਲੋਂ ਖੇਤੀ ਸਬੰਧੀ ਤਿੰਨ ਕਾਨੂੰਨ (Three agricultural laws) ਵਾਪਿਸ ਲੈਣ ਦੇ ਐਲਾਨ ਤੋਂ ਕੁਝ ਸਮਾਂ ਬਾਅਦ ਹੀ ਸ਼੍ਰੀ ਮੁਕਤਸਰ ਸਾਹਿਬ (Shri Muktsar Sahib) ਜਿਲ੍ਹੇ ਦੇ ਪਿੰਡ ਨੰਦਗੜ੍ਹ (Village Nandgarh) ਦੇ ਵਾਸੀ ਕਿਸਾਨ ਜਸਵਿੰਦਰ ਸਿੰਘ ਦੀ ਟਿੱਕਰੀ ਬਾਰਡਰ (Tikri Border) 'ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਸਵਿੰਦਰ ਸਿੰਘ ਬੀਤੇ ਇੱਕ ਸਾਲ ਤੋਂ ਲਗਾਤਾਰ ਟਿੱਕਰੀ ਬਾਰਡਰ (Tikri Border) 'ਤੇ ਹੀ ਸੇਵਾ ਨਿਭਾ ਰਹੇ ਸੀ।
ਸ਼੍ਰੀ ਮੁਕਤਸਰ ਸਾਹਿਬ (Shri Muktsar Sahib) ਦੇ ਨੇੜਲੇ ਪਿੰਡ ਨੰਦਗੜ੍ਹ ਦੇ ਵਾਸੀ ਜਸਵਿੰਦਰ ਸਿੰਘ ਜੋ 26 ਨਵੰਬਰ 2020 ਤੋਂ ਹੀ ਦਿੱਲੀ ਵਿਖੇ ਲੱਗੇ ਮੋਰਚੇ ਦੌਰਾਨ ਪਹੁੰਚ ਗਏ ਸਨ ਅਤੇ ਬੀਤੇ ਕਰੀਬ 1 ਸਾਲ ਤੋਂ ਲਗਾਤਾਰ ਮੋਰਚੇ ਵਿਚ ਸੇਵਾ ਨਿਭਾ ਰਹੇ ਸੀ।
ਇਹ ਵੀ ਪੜ੍ਹੋ: ਟਿਕਰੀ ਬਾਰਡਰ ਤੋਂ ਆਈ ਦੁੱਖਦਾਈ ਖ਼ਬਰ
ਇਸ ਦੌਰਾਨ ਕਿਸਾਨ ਜਸਵਿੰਦਰ ਸਿੰਘ ਇੱਕ ਵਾਰ ਵੀ ਵਾਪਿਸ ਘਰ ਨਹੀਂ ਆਏ। ਜਸਵਿੰਦਰ ਸਿੰਘ ਨੰਦਗੜ੍ਹ ਦੀ 19 ਨਵੰਬਰ ਨੂੰ ਟਿੱਕਰੀ ਬਾਰਡਰ (Tikri Border)'ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਨ੍ਹਾਂ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਨੰਦਗੜ੍ਹ ਵਿਖੇ ਪਹੁੰਚ ਗਈ ਹੈ।
ਜਿੱਥੇ ਕਿਸਾਨ ਜਸਵਿੰਦਰ ਸਿੰਘ ਨੰਦਗੜ੍ਹ ਦਾ ਅੰਤਿਮ ਸੰਸਕਾਰ ਧਾਰਮਿਕ ਰੀਤੀ ਰੀਵਾਜਾਂ ਨਾਲ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਦੋਵੇ ਬੇਟਿਆਂ ਨੇ ਅੱਗ ਦਿੱਤੀ। ਅੰਤਿਮ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ (Farmers' organizations) ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਾਜਸੀ,ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਨੇ ਸਿ਼ਰਕਤ ਕੀਤੀ।
ਇਹ ਵੀ ਪੜ੍ਹੋ: ਸਿੰਘੂ ਬਾਰਡਰ 'ਤੇ ਕਰੰਟ ਲੱਗਣ ਨਾਲ ਪੰਜਾਬ ਦੇ ਕਿਸਾਨ ਦੀ ਮੌਤ