ਸੰਗਰੂਰ: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡਾਂ ਵਿੱਚ ਸਰਵਜਨਕ ਵੰਡ ਪ੍ਰਣਾਲੀ ਤਹਿਤ ਦਿੱਤੀ ਜਾਂਦੀ ਕਣਕ ਦੀ ਵੰਡ ਉੱਤੇ ਹੁੰਦੀ ਵਿਤਕਰੇਬਾਜ਼ੀ ਤੋਂ ਬਾਅਦ ਮਜ਼ਦੂਰਾਂ ਅਤੇ ਲੋੜਵੰਦਾਂ ਵੱਲੋ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕੀਤਾ ਗਿਆ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਵਿੱਤ ਸਕੱਤਰ ਬਿੱਕਰ ਹਥੋਆ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਿੱਥੇ ਗਰੀਬਾਂ ਨੂੰ ਮਿਲੀ ਕਣਕ ਵਿੱਚ ਕੱਟ ਲਾ ਦਿੱਤਾ ਗਿਆ ਹੈ, ਉੱਥੇ ਹੀ ਸੂਬਾ ਸਰਕਾਰ ਵੱਲੋਂ ਇਸ ਸਬੰਧੀ ਠੋਸ ਨੀਤੀ ਨਹੀਂ ਅਪਣਾਈ ਜਾ ਰਹੀ। ਜਿਸ ਕਾਰਨ ਪਿੰਡਾਂ ਵਿੱਚ ਵੱਡੇ ਪੱਧਰ ਤੇ ਲੋਕ ਖੱਜਲ-ਖੁਆਰ ਹੋ ਰਹੇ ਹਨ ਅਤੇ ਡਿਪੂ ਹੋਲਡਰ ਆਪਣੀ ਮਨਮਰਜੀ ਨਾਲ ਪਰਚੀਆਂ ਕੱਟ ਰਹੇ ਹਨ ਕਿ ਰਾਜਨੀਤਕ ਰਸੂਖ਼ ਰੱਖਣ ਵਾਲੇ ਲੋਕ ਡਿਪੂ ਹੋਲਡਰਾਂ ਨਾਲ ਮਿਲ ਕੇ ਅਯੋਗ ਲਾਭਪਾਤਰੀ ਅਜੇ ਵੀ ਕਣਕ ਲੈ ਰਹੇ ਹਨ, ਜਦੋ ਕਿ ਲੋੜਵੰਦ ਲਾਭਪਾਤਰੀ ਅਜੇ ਵੀ ਇਸ ਕਣਕ ਤੋਂ ਵਾਂਝੇ ਹਨ।
ਰਾਸ਼ਨ ਉੱਤੇ ਲੱਗੇ ਕੱਟ ਦੀ ਪੂਰਤੀ: ਉਨ੍ਹਾਂ ਕਿਹਾ ਲੋਕਾਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਤੱਕ ਵਾਰ ਵਾਰ ਗੱਲਬਾਤ ਰੱਖਣ ਤੋਂ ਬਾਅਦ ਇਸ ਦਾ ਕੋਈ ਢੁਕਵਾਂ ਹੱਲ ਨਹੀਂ ਕੱਢਿਆ ਜਾ ਰਿਹਾ। ਜੋਨਲ ਆਗੂ ਗੁਰਵਿੰਦਰ ਬੌੜਾ ਅਤੇ ਧਰਮਵੀਰ ਹਰੀਗੜ ਨੇ ਸਰਕਾਰ ਤੋ ਮੰਗ ਕੀਤੀ ਕਿ ਸਰਕਾਰ ਸਰਵਜਨਕ ਵੰਡ ਪ੍ਰਣਾਲੀ ਤਹਿਤ ਦਿੱਤੇ ਜਾਣ ਵਾਲੇ ਰਾਸ਼ਨ ਉੱਤੇ ਲੱਗੇ ਕੱਟ ਦੀ ਪੂਰਤੀ ਪੰਜਾਬ ਸਰਕਾਰ ਆਪਣੇ ਪੱਧਰ ਉੱਤੇ ਕਰੇ ਅਤੇ ਡਿਪੂਆਂ ਉੱਤੇ ਹੁੰਦੀ ਖੱਜਲ ਖੁਆਰੀ ਬੰਦ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਸ ਮਸਲੇ ਦਾ ਪੱਕਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਗਰੀਬ ਅਤੇ ਲੋੜਵੰਦਾਂ ਕਾਰਡ ਧਾਰਕਾਂ ਨੂੰ ਪਹਿਲ ਦੇ ਅਧਾਰ ਉੱਤੇ ਰਾਸ਼ਨ ਮੁਹਈਆ ਕਰਵਾਇਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਮਜ਼ਦੂਰਾਂ-ਦਲਿਤਾਂ ਦੀਆਂ ਪਰਚੀਆਂ ਐੱਸ ਸੀ ਧਰਮਸ਼ਾਲਾ ਵਿੱਚ ਕੱਟੀਆਂ ਜਾਣ ਅਤੇ ਡਿਪੂ ਖੋਲਣ ਦਾ ਸਮਾਂ ਨਿਰਧਾਰਿਤ ਕੀਤਾ ਜਾਵੇ ਪਰਚੀਆਂ ਕੱਟਣ ਵਾਲੀਆ ਨਵੀਆ ਮਸ਼ੀਨਾ ਦਾ ਪ੍ਰਬੰਧ ਕੀਤਾ ਜਾਵੇ।
ਲੋੜਵੰਦਾਂ ਨੂੰ ਤਰੁੰਤ ਰਾਸ਼ਨ ਦਿੱਤਾ ਜਾਵੇ: ਉਨ੍ਹਾਂ ਮੰਗ ਕੀਤੀ ਕਿ ਇਸ ਵਾਰ ਰਹਿ ਗਏ ਲੋੜਵੰਦਾਂ ਨੂੰ ਤਰੁੰਤ ਰਾਸ਼ਨ ਦਿੱਤਾ ਜਾਵੇ ਅਤੇ ਨਵੇਂ ਰਾਸ਼ਨ ਕਾਰਡ ਬਣਾਏ ਜਾਣ ਅਤੇ ਨਵਾਂ ਪੋਰਟਲ ਖੋਲਿਆ ਜਾਵੇ। ਸਰਵੇ ਕਰਕੇ ਅਯੋਗ ਲਾਭਪਾਤਰੀਆ ਦੇ ਕਾਰਡ ਕੱਟੇ ਜਾਣ।ਉਨ੍ਹਾਂ ਕਿਹਾ ਗਲਤ ਪਰਚੀਆਂ ਕੱਟਣ ਵਾਲੇ ਡਿਪੂ ਹੋਲਡਰਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਰੋਹ ਵਿੱਚ ਆਏ ਮਜ਼ਦੂਰ ਜਦੋਂ ਬੈਰੀਗੇਟ ਤੋੜਨ ਲਈ ਅੱਗੇ ਵਧੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਮੌਕੇ ਉੱਤੇ ਡ੍ਰਕ ਲਿਆ ਅਤੇ ਅੱਗੇ ਨਹੀਂ ਵਧਣ ਦਿੱਤਾ। ਉਨ੍ਹਾਂ ਕਿਹਾ ਪ੍ਰਸ਼ਾਸਨ ਵੱਲੋਂ 11 ਮਾਰਚ ਨੂੰ ਚੰਡੀਗੜ੍ਹ ਵਿਖੇ ਅਨਾਜ ਭਵਨ ਮੰਤਰੀ ਲਾਲ ਸਿੰਘ ਕਟਾਰੂਚੱਕ ਨਾਲ ਅਤੇ 13 ਮਾਰਚ ਨੂੰ ਬਾਕੀ ਸਬੰਧਿਤ ਅਧਿਕਾਰੀਆਂ ਨਾਲ ਮਿਲ ਕੇ ਸਾਰੇ ਮਸਲਿਆਂ ਨੂੰ ਰੱਖਿਆ ਜਾਵੇਗਾ ਅਤੇ ਮਸਲੇ ਦੇ ਹੱਲ ਦੇ ਲਿਖਤੀ ਭਰੋਸੇ ਤੋਂ ਬਾਅਦ ਹੀ ਧਰਨਾ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ: Dera chief Baba Ram Rahim: ਰਾਮ ਰਹੀਮ ਉੱਤੇ ਜਲੰਧਰ ਵਿੱਚ ਹੋਇਆ ਮਾਮਲਾ ਦਰਜ, ਰਵਿਦਾਸ ਤੇ ਕਬੀਰ ਮਹਾਰਾਜ ਉੱਤੇ ਟਿੱਪਣੀ ਕਰਨ ਦਾ ਇਲਜ਼ਾਮ