ਮੋਹਾਲੀ : ਕਿਸੇ ਦੀ ਨਿਯੁਕਤੀ ਕਰਨਾ ਕਿਸੇ ਨੂੰ ਢਾਹੁਣਾ ਪਾਰਟੀ ਦਾ ਅੰਦਰੂਨੀ ਮਾਮਲਾ ਸਾਡਾ ਕੰਮ ਪਾਰਟੀ ਦੀ ਤਰੱਕੀ ਲਈ ਕੰਮ ਕਰਨਾ ਹੈ ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੈ ਵਿਅਕਤ ਕੀਤਾ। ਇਸੇ ਤਰ੍ਹਾਂ ਉਨ੍ਹਾਂ ਨੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਚਹਿਲ ਏਜੀ ਦੀ ਨਿਯੁਕਤੀ ਹੋਈ ਸਾਬਕਾ ਡੀਜੀਪੀ ਨੂੰ ਹਟਾਇਆ ਗਿਆ ਹੋਵੇ ਨਵੇਂ ਡੀਜੀਪੀ ਦੀ ਡਿਊਟੀ ਲਾਈ ਗਈ ਹੋਏ ਇਸ ਉੱਤੇ ਪਾਰਟੀ ਪ੍ਰਧਾਨ ਦਾ ਬਿਲਕੁਲ ਹੱਕ ਬਣਦਾ ਹੈ ਉਹ ਆਪਣੀ ਗੱਲ ਰੱਖੇ ਕਿਉਂਕਿ ਸਾਡਾ ਮੇਨ ਮਕਸਦ ਪਾਰਟੀ ਵਿਚ ਵਾਧਾ ਲਿਆਉਣਾ ਅਤੇ ਪਾਰਟੀ ਦੀ ਤਰੱਕੀ ਲਈ ਕੰਮ ਕਰਨਾ ਤੇ ਪੰਜਾਬ ਦੇ ਹਿੱਤ ਲਈ ਕੰਮ ਕਰਨ ਕਰਨਾ ਹੈ। ਇਹ ਕੋਈ ਬਾਦਲਾਂ ਦੀ ਪਾਰਟੀ ਨਹੀਂ ਹੈ ਇਹ ਕਾਂਗਰਸ ਪਾਰਟੀ ਹੈ ਜਿਸ ਦਾ ਮੇਨ ਮਕਸਦ ਪੰਜਾਬ ਦੇ ਹਿੱਤ ਲਈ ਕੰਮ ਕਰਨਾ ਹੈ।
ਇਸ ਦੌਰਾਨ ਉਨ੍ਹਾਂ ਦੇ ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਹੋਇਆ ਕਿ ਪੰਜਾਬ ਦੀ ਜਿੰਨੀਆਂ ਵੀ ਸਰਕਾਰੀ ਬੱਸਾਂ ਚੱਲ ਰਹੀਆਂ ਹਨ ਉਸ ਦੇ ਕਿਸੇ ਵੀ ਬੱਸ 'ਤੇ ਤੰਬਾਕੂ ਦੀ ਕੋਈ ਐਡ ਜਾਂ ਇਸ਼ਤਿਹਾਰਬਾਜ਼ੀ ਨਹੀਂ ਹੋਏਗੀ। ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਬਕਾਇਦਾ ਤੌਰ 'ਤੇ ਟਰਾਂਸਪੋਰਟ ਡਿਪਾਰਟਮੈਂਟ ਨੂੰ ਹਦਾਇਤ ਦਿੱਤੀ ਗਈ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਇਸ ਸਾਰੀ ਐਡ ਹਟਾਈ ਜਾਵੇ ਕੋਈ ਵੀ ਪ੍ਰੋਡੈਕਟ ਜਿਹੜੇ ਤੰਬਾਕੂ ਨਾਲ ਸਬੰਧਿਤ ਉਸਦੀ ਐਡ ਪੰਜਾਬ ਦੀ ਸਰਕਾਰੀ ਬੱਸ ਉੱਤੇ ਨਜ਼ਰ ਨਹੀਂ ਆਵੇਗੀ।
ਇਸ ਦੌਰਾਨ ਉਨ੍ਹਾਂ ਨੇ ਹਰੀਸ਼ ਰਾਵਤ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਕਿਸ ਨੂੰ ਬਣਾਉਣਾ ਅਤੇ ਕਿਸ ਨੂੰ ਹਟਾਉਣਾ ਹੈ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਇਹ ਪਾਰਟੀ ਦਾ ਮਾਮਲਾ ਹੈ ਤੇ ਪਾਰਟੀ ਤੇ ਹੀ ਛੱਡ ਦੇਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕੈਪਟਨ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਅਪੀਲ ਕਰਦੇ ਹਨ ਕਿ ਉਨ੍ਹਾਂ ਨੇ ਸਾਢੇ ਨੌਂ ਸਾਲ ਪੰਜਾਬ ਉਨ੍ਹਾਂ ਨੂੰ ਇਕ ਮੁੱਖ ਮੰਤਰੀ ਦੇ ਤੌਰ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਜੋ ਸਭ ਤੋਂ ਵੱਡਾ ਕਾਰਜਕਾਲ ਸੀ ਉਨ੍ਹਾਂ ਦੇ ਸਮੇਂ ਵਿਚ ਹੋਇਆ ਹੈ। ਇਸ ਲਈ ਬਿਹਤਰ ਹੋਏਗਾ ਉਨ੍ਹਾਂ ਦੀ ਅਪੀਲ ਹੈ ਕਿ ਉਹ ਹੁਣ ਅਸ਼ੀਰਵਾਦ ਦੇਣ ਦਾ ਕੰਮ ਕਰਨ ਨਾ ਕਿ ਕਿਸੇ ਹੋਰ ਪਾਰਟੀ ਏਧਰ ਓਧਰ ਦਖਲ ਅੰਦਾਜ਼ੀ ਕਰ ਕੇ ਕੋਈ ਹੋਰ ਗੱਲ ਕਰਨ ਦੀ ਕੋਸ਼ਿਸ ਕਰਨ।
ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਹੱਥ ਜੋੜ ਕੇ ਅਪੀਲ ਹੈ ਕਿ ਉਹ ਸਿਰਫ਼ ਕਾਂਗਰਸ ਪਾਰਟੀ ਵਿੱਚ ਆਉਣ ਅਤੇ ਪੰਜਾਬ ਦੇ ਹਿੱਤ ਲਈ ਪੰਜਾਬ ਦੀ ਕਾਂਗਰਸ ਦੀ ਨਵੀਂ ਬਣੀ ਮੰਤਰੀ ਮੰਡਲ ਨੂੰ ਆਪਣਾ ਆਸ਼ੀਰਵਾਦ ਦੇਣ ਤੇ ਪਾਰਟੀ ਵਿਚ ਰਹਿ ਕੇ ਹੀ ਪੰਜਾਬ ਦੇ ਹਿੱਤ ਲਈ ਕੰਮ ਕਰਨ।
ਇਹ ਵੀ ਪੜ੍ਹੋ:ਅਹੁਦੇ ਦਾ ਨਹੀਂ ਕੋਈ ਲਾਲਚ, ਹਮੇਸ਼ਾ ਰਹਾਂਗਾ ਰਾਹੁਲ ਅਤੇ ਪ੍ਰਿੰਯਕਾ ਦੇ ਨਾਲ
ਪੰਜਾਬ ਸਰਕਾਰ ਦੀ ਨਵੀਂ ਬਣੀ ਮੰਤਰੀ ਮੰਡਲ ਕੋਲ ਸਮਾਂ ਤੇ ਫਾਇਨਾਂਸ ਦੋਨੋਂ ਦੀ ਲੰਬੀ ਘਾਟ ਹੈ ਪਰ ਜਿਸ ਤਰ੍ਹਾਂ ਇਨ੍ਹਾਂ ਦੇ ਮੰਤਰੀ ਬਿਆਨਬਾਜ਼ੀ ਕਰ ਰਹੇ ਨੇ ਜਿਸ ਤਰ੍ਹਾਂ ਦਿੱਤਾ ਦਾਅਵਾ ਕੀਤਾ ਜਾ ਰਿਹਾ, ਉਸ ਤੋਂ ਇਹ ਆਉਣ ਵਾਲੀਆਂ ਤਸਵੀਰਾਂ ਵਿੱਚ ਜਲਦ ਸਾਫ ਹੋ ਜਾਏਗਾ ਕਿ ਇਹ ਕੀ ਇਹ ਕਿਸ ਤਰ੍ਹਾਂ ਦਾ ਹੈ।