ETV Bharat / state

ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਅੱਜ ਦੂਜਾ ਦਿਨ, ਕਿਸਾਨ ਆਗੂਆਂ ਨੂੰ DMC ਹਸਪਤਾਲ ਵਿੱਚ ਨਹੀਂ ਹੋਣ ਦਿੱਤਾ ਦਾਖਲ

DMC ਹਸਪਤਾਲ ਲੁਧਿਆਣਾ 'ਚ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਪੁਲਿਸ ਨੇ ਦਾਖ਼ਲ ਕਰਵਾਇਆ ਹੈ। ਜਿਥੇ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਹੈ। ਪੜ੍ਹੋ ਖ਼ਬਰ...

ਕਿਸਾਨ ਆਗੂ ਜਗਜੀਤ ਡਲੇਵਾਲ ਦੇ ਭੁੱਖ ਹੜਤਾਲ ਦਾ ਅੱਜ ਦੂਜਾ ਦਿਨ
ਕਿਸਾਨ ਆਗੂ ਜਗਜੀਤ ਡਲੇਵਾਲ ਦੇ ਭੁੱਖ ਹੜਤਾਲ ਦਾ ਅੱਜ ਦੂਜਾ ਦਿਨ (ETV BHARAT)
author img

By ETV Bharat Punjabi Team

Published : 3 hours ago

ਲੁਧਿਆਣਾ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚੋਂ ਹੀ ਭੁੱਖ ਹੜਤਾਲ ਜਾਰੀ ਹੈ। ਬੀਤੇ ਦਿਨ ਉਨ੍ਹਾਂ ਨੇ ਭੁੱਖ ਹੜਤਾਲ 'ਤੇ ਬੈਠਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਡੱਲੇਵਾਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਇਥੋਂ ਤੱਕ ਕਿ ਡੱਲੇਵਾਲ ਦੀ ਕੋਈ ਫਾਈਲ ਵੀ ਹਾਲੇ ਤੱਕ ਡੀਐਮਸੀ ਹਸਪਤਾਲ ਦੇ ਵਿੱਚ ਨਹੀਂ ਬਣਾਈ ਗਈ ਹੈ।

ਕਿਸਾਨ ਆਗੂ ਜਗਜੀਤ ਡਲੇਵਾਲ ਦੇ ਭੁੱਖ ਹੜਤਾਲ ਦਾ ਅੱਜ ਦੂਜਾ ਦਿਨ (ETV BHARAT)

ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

ਪੁਲਿਸ ਨੇ ਐਮਰਜੈਂਸੀ ਵਾਰਡ ਦੇ ਕਮਰੇ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਹੈ ਅਤੇ ਲਗਾਤਾਰ ਡੱਲੇਵਾਲ 'ਤੇ ਭੁੱਖ ਹੜਤਾਲ ਤੋੜਨ ਸਬੰਧੀ ਪ੍ਰਸ਼ਾਸਨ ਵੱਲੋਂ ਦਬਾਅ ਬਣਾਇਆ ਜਾ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਆਰ-ਪਾਰ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਹਨਾਂ ਨਾਲ ਸਹੀ ਤਰ੍ਹਾਂ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਜਾ ਰਹੀ। ਹਾਲਾਂਕਿ ਉਹਨਾਂ ਕਿਹਾ ਕਿ ਅਸੀਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਨਾਲ ਸੰਬੰਧਿਤ ਹਾਂ ਪਰ ਇਸ ਦੇ ਬਾਵਜੂਦ ਕਿਸਾਨਾਂ ਦੀ ਮੰਗਾਂ ਸਾਰੀਆਂ ਇੱਕੋ ਹੀ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਰਾਸ਼ਟਰਪਤੀ ਤੱਕ ਵੀ ਉਹਨਾਂ ਨੇ ਆਪਣੇ ਮੰਗ ਪੱਤਰ ਪਹੁੰਚਾਏ ਹਨ ਪਰ ਕਿਸਾਨਾਂ ਦੀ ਕਿਸੇ ਵੀ ਗੱਲ 'ਤੇ ਗੌਰ ਨਹੀਂ ਫਰਮਾਈ ਜਾ ਰਹੀ।

ਕਿਸਾਨਾਂ ਨੂੰ ਨਹੀਂ ਕਰਨ ਦਿੱਤੀ ਜਾ ਰਹੀ ਮੁਲਾਕਾਤ

ਕਾਬਿਲੇਗੌਰ ਹੈ ਕਿ ਬੀਤੇ ਦਿਨ ਖਨੌਰੀ ਬਾਰਡਰ 'ਤੇ ਡੱਲੇਵਾਲ ਵੱਲੋਂ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਕਰਕੇ ਮਰਨ ਵਰਤ 'ਤੇ ਬੈਠਣਾ ਸੀ। ਉਸ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਧਰਨੇ ਵਾਲੀ ਥਾਂ ਤੋਂ ਚੁੱਕ ਕੇ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਡੀਐਮਸੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਇਸ ਮਾਮਲੇ 'ਚ ਹਾਲੇ ਤੱਕ ਪੁਲਿਸ ਦਾ ਕੋਈ ਵੀ ਸਪੱਸ਼ਟੀਕਰਨ ਸਾਫ ਨਹੀਂ ਆਇਆ ਹੈ। ਸਿਰਫ ਪੁਲਿਸ ਨੇ ਕਿਹਾ ਹੈ ਕਿ ਅਸੀਂ ਸਿਹਤ ਨੂੰ ਲੈ ਕੇ ਉਹਨਾਂ ਨੂੰ ਡੀਐਮਸੀ ਲਿਆਂਦਾ ਹੈ।

ਕਿਸਾਨਾਂ ਦੀਆਂ ਨੇ ਇਹ ਮੰਗਾਂ

ਦੂਜੇ ਪਾਸੇ ਕਿਸਾਨਾਂ ਵੱਲੋਂ 6 ਦਸੰਬਰ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ। ਕਈ ਕਿਸਾਨ ਖਨੌਰੀ ਬਾਰਡਰ ਤੋਂ ਬੀਤੇ ਦਿਨ ਸ਼ੰਭੂ ਬਾਰਡਰ 'ਤੇ ਵੀ ਪਹੁੰਚੇ। ਕਿਸਾਨਾਂ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਆਪਸ ਦੇ ਵਿੱਚ ਧੱਕਾ-ਮੁੱਕੀ ਵੀ ਹੋਈ ਹੈ। ਕਿਸਾਨ ਆਪਣੀਆਂ ਕਈ ਮੰਗਾਂ 'ਤੇ ਅੜੇ ਹੋਏ ਹਨ, ਜਿਨਾਂ ਦੇ ਵਿੱਚ ਫਸਲਾਂ 'ਤੇ ਐਮਐਸਪੀ, ਸਵਾਮੀਨਾਥਨ ਰਿਪੋਰਟ ਦੀਆਂ ਸਿਫਾਰਸ਼ਾਂ ਪੂਰਨ ਤੌਰ 'ਤੇ ਲਾਗੂ ਕਰਨ, ਕਿਸਾਨਾਂ ਨੂੰ ਖਾਦਾਂ ਦੇ ਵਿੱਚ ਸਬਸਿਡੀ ਦੇ ਨਾਲ ਲੋੜੀਂਦੀ ਮਾਤਰਾ ਮੁਹੱਈਆ ਕਰਵਾਉਣਾ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਫਸਲਾਂ ਚੁੱਕਣ ਦੇ ਵਿੱਚ ਹੋ ਰਹੀ ਦੇਰੀ ਨੂੰ ਦਰੁਸਤ ਕਰਨਾ ਹੈ। ਉਥੇ ਹੀ ਲਖੀਮਪੁਰ ਖੀਰੀ ਦੇ ਮਾਮਲੇ ਵਿੱਚ ਸਖ਼ਤ ਸਜ਼ਾਵਾਂ ਸਮੇਤ ਕੁਝ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਦੇ ਸੰਘਰਸ਼ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.