ਫਰੀਦਕੋਟ: ਬਾਲੀਵੁੱਡ ਦੀਆਂ ਕਈ ਬਹੁ-ਚਰਚਿਤ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੇ ਅਦਾਕਾਰ ਤੁਸ਼ਾਰ ਕਪੂਰ ਅਪਣੀ ਆਟੋ-ਬਾਇਓਗ੍ਰਾਫੀ ਨੂੰ ਲੈ ਇੰਨੀ-ਦਿਨੀ ਮੁੜ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਜਿਸ ਦੇ ਲੋਕ ਅਰਪਣ ਲਈ ਉਹ ਚੰਡੀਗੜ੍ਹ ਪਹੁੰਚੇ ਹਨ ਅਤੇ ਪੁਸਤਕ ਵਿੱਚ ਪ੍ਰਤੀਬਿੰਬ ਕੀਤੇ ਅਪਣੇ ਜੀਵਨ ਦੇ ਕਈ ਅਣਛੂਹੇ ਪਹਿਲੂਆ ਨੂੰ ਉਜਾਗਰ ਵੀ ਕੀਤਾ ਹੈ। ਇਸਦੇ ਮੱਦੇਨਜ਼ਰ ਚੰਡੀਗੜ੍ਹ ਪਹੁੰਚੇ ਤੁਸ਼ਾਰ ਕਪੂਰ ਨੇ ਖੁਲ੍ਹ ਕੇ ਸਿੰਗਲ ਪਿਤਾ ਬਣਨ ਦੇ ਆਪਣੇ ਫੈਸਲੇ ਅਤੇ ਇਸ ਉਪਰ ਉੱਠੇ ਸਵਾਲਾਂ ਬਾਰੇ ਵਿਚਾਰ ਪ੍ਰਗਟਾਵਾ ਕੀਤਾ।
ਇਸ ਸਬੰਧੀ ਅਪਣੇ ਜਜ਼ਬਿਆਂ ਨੂੰ ਬਿਆਨ ਕਰਦਿਆ ਉਨਾਂ ਨੇ ਕਿਹਾ ਕਿ ਲਿਖਣ ਦੀ ਆਦਤ ਕਦੇ ਨਹੀਂ ਰਹੀ। ਇਸ ਕਾਰਨ ਲੇਖਕ ਬਣਨਾ ਕਾਫ਼ੀ ਮੁਸ਼ਕਿਲ ਅਤੇ ਚੁਣੌਤੀਪੂਰਨ ਰਿਹਾ। ਇਸ ਪੁਸਤਕ ਰਾਹੀਂ ਉਨ੍ਹਾਂ ਨੇ ਆਪਣੀ ਸ਼ਖ਼ਸੀਅਤ ਦੇ ਉਸ ਹਿੱਸੇ ਨੂੰ ਵੀ ਰੂਪਾਂਤਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਹਾਲੇ ਤੱਕ ਕਿਸੇ ਦੇ ਸਾਹਮਣੇ ਨਹੀਂ ਆਇਆ।
ਅਦਾਕਾਰ ਤੁਸ਼ਾਰ ਕਪੂਰ ਦਾ ਕਰੀਅਰ
ਹਾਲ ਹੀ ਵਿੱਚ ਓਟੀਟੀ ਸਟ੍ਰੀਮ ਹੋਈ 'ਦਸ ਜੂਨ ਕੀ ਰਾਤ' ਨੂੰ ਲੈ ਕੇ ਕਾਫ਼ੀ ਚਰਚਾ ਅਤੇ ਤਾਰੀਫ਼ ਹਾਸਿਲ ਕਰ ਚੁੱਕੇ ਅਦਾਕਾਰ 'ਗੋਲਮਾਲ ਰਿਟਰਨਜ਼', 'ਗੋਲਮਾਲ 3', 'ਦਿ ਡਰਟੀ ਪਿਕਚਰ', 'ਕਿਆ ਸੁਪਰ ਕੂਲ ਹੈਂ ਹਮ' ਆਦਿ ਜਿਹੀਆਂ ਕਈ ਬਹੁ-ਚਰਚਿਤ ਅਤੇ ਬਿਗ ਸੈੱਟਅੱਪ ਫਿਲਮਾਂ ਵਿੱਚ ਲੀਡਿੰਗ ਭੂਮਿਕਾਵਾਂ ਨਿਭਾਅ ਚੁੱਕੇ ਹਨ। ਅਦਾਕਾਰ ਨੇ ਆਗਾਮੀ ਪ੍ਰੋਜੈਕਟਸ ਬਾਰੇ ਵੀ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਉਨ੍ਹਾਂ ਦੀ ਇੱਕ ਹੋਰ ਥ੍ਰਿਲਰ ਫਿਲਮ 'ਕੈਂਪਕੈਂਪੀ' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ 'ਵੈਲਕਮ-3', 'ਡੰਕ', 'ਮਸਤੀ-4' ਅਤੇ 'ਗੋਲਮਾਲ-5' ਵਰਗੀਆਂ ਫਿਲਮਾਂ ਵੀ ਸ਼ੂਟਿੰਗ ਫੇਜ ਪੜਾਅ 'ਤੇ ਹੈ।
ਇਹ ਵੀ ਪੜ੍ਹੋ:-