ETV Bharat / state

ਸ਼ੰਭੂ ਬਾਰਡਰ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ, ਕੇਂਦਰ ਵੱਲੋਂ ਗੱਲਬਾਤ ਨਾ ਹੋਣ ਤੋਂ ਨਰਾਜ਼ ਸੀ ਕਿਸਾਨ - FARMER SUICIDE AT SHAMBHU BORDER

ਸ਼ੰਭੂ ਸਰਹੱਦ 'ਤੇ ਚੱਲ ਰਹੇ ਅੰਦੋਲਨ ਦੌਰਾਨ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ।

Farmer commits suicide at Shambhu border
ਸ਼ੰਭੂ ਬਾਰਡਰ 'ਤੇ ਕਿਸਾਨ ਨੇ ਸਲਫਾਸ ਨਿਗਲ ਕੀਤੀ ਖੁਦਕੁਸ਼ੀ (Etv Bharat)
author img

By ETV Bharat Punjabi Team

Published : 11 hours ago

Updated : 9 hours ago

ਚੰਡੀਗੜ੍ਹ: ਸ਼ੰਭੂ ਬਾਰਡਰ 'ਤੇ ਚੱਲ ਰਹੇ ਅੰਦੋਲਨ ਦੌਰਾਨ ਇੱਕ ਕਿਸਾਨ ਨੇ ਜ਼ਹਿਰਿਲੀ ਚੀਜ਼ ਨਿਗਲ ਲਈ। ਕਿਸਾਨ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਕਿਸਾਨ ਰੇਸ਼ਮ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਪਹੂਵਿੰਡ ਦਾ ਰਹਿਣ ਵਾਲਾ ਸੀ। ਕਿਸਾਨ ਆਗੂਆਂ ਨੇ ਦੱਸਿਆ ਕਿ ਰੇਸ਼ਮ ਸਿੰਘ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ 11 ਮਹੀਨਿਆਂ ਦੇ ਅੰਦੋਲਨ ਦੇ ਬਾਵਜੂਦ ਕੋਈ ਹੱਲ ਨਾ ਹੋਣ ਕਾਰਨ ਸਰਕਾਰ ਤੋਂ ਨਰਾਜ਼ ਸੀ।

ਸ਼ੰਭੂ ਬਾਰਡਰ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ (Etv Bharat)

ਪਹਿਲਾ ਵੀ ਇੱਕ ਕਿਸਾਨ ਨੇ ਕੀਤੀ ਸੀ ਖੁਦਕੁਸ਼ੀ

ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਨੇ ਸਵੇਰੇ ਲੰਗਰ ਵਾਲੀ ਥਾਂ ਨੇੜੇ ਜ਼ਹਿਰਿਲੀ ਚੀਜ਼ ਖਾ ਲਈ। ਇਸ ਬਾਰੇ ਜਿਵੇਂ ਹੀ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੂੰ ਤੁਰੰਤ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਤੋਂ ਬਾਅਦ ਉਹ ਤੁਰੰਤ ਹਸਪਤਾਲ ਲਈ ਰਵਾਨਾ ਹੋ ਗਏ ਸੀ। ਇਸ ਤੋਂ ਪਹਿਲਾਂ ਵੀ 14 ਦਸੰਬਰ ਨੂੰ ਕਿਸਾਨ ਰਣਜੋਧ ਸਿੰਘ ਨੇ ਜ਼ਹਿਰਿਲੀ ਚੀਜ਼ ਨਿਗਲ ਲਈ ਸੀ। ਉਸ ਦਿਨ ਦਿੱਲੀ ਜਾਣ ਦੀ ਇਜਾਜ਼ਤ ਨਾ ਮਿਲਣ 'ਤੇ ਉਹ ਨਰਾਜ਼ ਸੀ। ਕਰੀਬ 4 ਦਿਨਾਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।

ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ

ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਅੱਜ ਉਨ੍ਹਾਂ ਦੇ ਵਰਤ ਦਾ 45ਵਾਂ ਦਿਨ ਹੈ। ਡੱਲੇਵਾਲ ਦਾ ਬਲੱਡ ਪ੍ਰੈਸ਼ਰ (ਬੀਪੀ) ਲਗਾਤਾਰ ਡਿੱਗ ਰਿਹਾ ਹੈ। ਅਜਿਹੇ 'ਚ ਉਹ ਹੁਣ ਕਿਸੇ ਨੂੰ ਨਹੀਂ ਮਿਲਣਗੇ। ਬੁੱਧਵਾਰ ਨੂੰ ਡੱਲੇਵਾਲ ਦਾ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਡਾਕਟਰਾਂ ਨੇ ਕਿਹਾ ਕਿ ਜੇਕਰ ਉਸ ਦੀਆਂ ਲੱਤਾਂ ਨੂੰ ਸਰੀਰ ਦੇ ਦੂਜੇ ਹਿੱਸਿਆਂ ਦੇ ਬਰਾਬਰ ਬਣਾਇਆ ਜਾਵੇ ਤਾਂ ਉਸ ਦਾ ਬਲੱਡ ਪ੍ਰੈਸ਼ਰ ਕਾਫੀ ਘੱਟ ਜਾਂਦਾ ਹੈ। ਬਲੱਡ ਪ੍ਰੈਸ਼ਰ ਨੂੰ ਥੋੜ੍ਹਾ ਸਥਿਰ ਕਰਨ ਲਈ ਉਸ ਦੀਆਂ ਲੱਤਾਂ ਨੂੰ ਉਚਾਈ 'ਤੇ ਰੱਖਣਾ ਪੈਂਦਾ ਹੈ। ਉਸ ਨੂੰ ਬੋਲਣ ਵਿੱਚ ਵੀ ਦਿੱਕਤ ਆ ਰਹੀ ਹੈ। ਬੁੱਧਵਾਰ ਨੂੰ ਪੂਰਾ ਦਿਨ ਉਹ ਆਪਣੀ ਟਰਾਲੀ 'ਚ ਪਿਆ ਰਿਹਾ।

Last Updated : 9 hours ago
ETV Bharat Logo

Copyright © 2025 Ushodaya Enterprises Pvt. Ltd., All Rights Reserved.